ਫਤਿਹਗੜ ਸਾਹਿਬ (ਮਨੀ ਕੁਮਾਰ) ਪੰਜਾਬ ਲਾਈਟ ਐਂਡ ਸਾਊਂਡ ਸੱਭਿਆਚਾਰਕ ਐਸੋਸੀਏਸ਼ਨ ਵਲੋਂ ਸਰਹਿੰਦ ਵਿਖੇ ਮਨਦੀਪ ਬਿੱਲਾ ਪ੍ਰਧਾਨ ਸਰਹਿੰਦ, ਇੰਦਰਜੀਤ ਸਿੰਘ ਇੰਦਰੀ ਪ੍ਰਧਾਨ ਬੱਸੀ ਪਠਾਣਾ,ਅਤੇ ਗੈਰੀ DJ ਵਾਇਸ ਪ੍ਰਧਾਨ ਸਰਹਿੰਦ ਦੀ ਅਗਵਾਈ ਵਿੱਚ ਇੱਕ ਮੀਟਿੰਗ ਕੀਤੀ ਗਈ ਜਿਸ ਵਿੱਚ DJ ਮਾਲਕਾਂ ਨੂੰ ਆ ਰਹੀਆਂ ਮੁਸ਼ਕਿਲਾਂ ਬਾਰੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਗਈ । ਜਿਵੇਂ ਕਿ ਪਿਛਲੇ ਦੋ ਮਹੀਨਿਆਂ ਤੋਂ ਕੋਈ ਵੀ ਕਾਰੋਬਾਰ ਨਹੀਂ ਕੀਤਾ ਫਿਰ ਵੀ ਬਿਜਲੀ ਦਾ ਬਿਲ , ਕਮਰਸੀਅਲ ਗੱਡੀਆਂ ਦੇ ਟੈਕਸ ਇੰਸੋਰੰਸ, ਬੱਚਿਆ ਦੀ ਸਕੂਲ ਫੀਸ ,ਉਹ ਕਿਥੋਂ ਦੇਣਗੇ ਅਤੇ ਸਾਨੂੰ ਕਿਸੇ ਵੀ ਪ੍ਰਕਾਰ ਦੀ ਮਦਦ ਦਿੱਤੀ ਜਾਵੇ ਅਤੇ ਨਾਲ ਹੀ ਸਾਨੂੰ ਸਰਕਾਰੀ ਕਾਨੂੰਨ ਮੁਤਾਬਿਕ ਕੰਮ ਕਰਨ ਦੀ ਆਗਿਆ ਦਿੱਤੀ ਜਾਵੇ । ਇਸ ਮੌਕੇ ਦਲੀਪ ਸਿੰਘ ਬੱਸੀ ਪਠਾਣਾ, ਜੁਗਨੀ ਸਰਹਿੰਦ,ਬਿੱਲਾ ,ਸੁਭਾਸ਼ ਸਰਹਿੰਦ ਅਤੇ ਲਲਿਤ ਸਰਹਿੰਦ ਆਦਿ ਮੌਜੂਦ ਰਹੇ