Posts

Showing posts from August, 2022

ਧੋਖੇ ਨਾਲ ਕਾਰਾਂ ਵੇਚਣ ਦੇ ਦੋਸ਼ ਵਿੱਚ ਤਿੰਨ ਗ੍ਰਿਫ਼ਤਾਰ

Image
ਸ੍ਰੀ ਗੁਰਪ੍ਰੀਤ ਸਿੰਘ ਭੁੱਲਰ ਡੀ.ਆਈ.ਜੀ ਰੂਪਨਗਰ ਰੇਜ਼ ਰੂਪਨਗਰ ਨੇ ਦੱਸਿਆ ਕਿ ਮਾਨਯੋਗ ਡੀ.ਜੀ.ਪੀ ਸਾਹਿਬ ਪੰਜਾਬ ਵੱਲੋ ਮਾੜੇ ਅਨਸਰਾਂ ਵਿਰੁੱਧ ਮੁਹਿੰਮ ਤਹਿਤ ਸ੍ਰੀਮਤੀ ਰਵਜੋਤ ਗਰੇਵਾਲ IPS ਐਸ.ਐਸ.ਪੀ ਜਿਲ੍ਹਾ ਫਤਿਹਗੜ੍ਹ ਸਾਹਿਬ ਦੇ ਦਿਸ਼ਾ ਨਿਰਦੇਸ਼ਾ ਤੇ ਸ੍ਰੀ ਜਸਪਿੰਦਰ ਸਿੰਘ ਗਿੱਲ PPS, ਉਪ ਪੁਲਿਸ ਕਪਤਾਨ (ਡੀ) ਜਿਲ੍ਹਾ ਫਤਿਹਗੜ੍ਹ ਸਾਹਿਬ ਦੀਆ ਹਦਾਇਤਾਂ ਅਨੁਸਾਰ ਇੰਸਪੈਕਟਰ ਅਮਰਬੀਰ ਸਿੰਘ ਇੰਚਾਰਜ CIA ਸਟਾਫ ਸਰਹਿੰਦ ਨੇ ਸੀ.ਆਈ.ਏ ਦੀ ਪੁਲਿਸ ਟੀਮ ਸਮੇਤ ਕਾਰਵਾਈ ਅਮਲ ਵਿੱਚ ਲਿਆਉਦੇ ਹੋਏ ਮਰੂਤੀ ਸਜੂਕੀ ਇੰਡੀਆ ਕੰਪਨੀ ਦੀਆ 87 ਅਲੱਗ ਅਲੱਗ ਮਾਰਕੇ ਦੀਆ ਕਾਰਾਂ ਜੋ ਕਿ ਕੰਪਨੀ ਵੱਲੋ ਸਕਰੈਪ ਵਿੱਚ ਵੇਚ ਦਿੱਤੀਆ ਗਈਆ ਸਨ, ਉਹਨਾਂ ਕਾਰ ਨੂੰ ਫਰਜੀ ਕਾਗਜ ਬਣਾ ਕੇ ਧੋਖਾਧੜੀ ਨਾਲ ਭੋਲੇ ਭਾਲੇ ਲੋਕਾਂ ਨੂੰ ਵੇਚਣ ਵਾਲੇ ਦੋ ਦੋਸ਼ੀ ਵਿਅਕਤੀਆ ਨੂੰ ਕਾਬੂ ਕਰਕੇ 40 ਕਾਰਾਂ ਬਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।     ਮਿਤੀ 03.08.2022 ਨੂੰ ਸੀ.ਆਈ.ਏ ਸਰਹਿੰਦ ਪਾਸ ਮੁਖਬਰੀ ਹੋਈ ਸੀ ਕਿ ਮਰੂਤੀ ਸਜੂਕੀ ਕੰਪਨੀ ਦੀਆ 87 ਕਾਰਾਂ ਸਕਰੈਪ ਕਰਾਰ ਦੇ ਕੇ ਕੰਪਨੀ ਵੱਲੋ ਮੈਸ: ਪੁਨੀਤ ਟਰੇਡਿੰਗ ਕੰਪਨੀ (ਪ੍ਰੋਪ: ਪੁਨੀਤ ਗੋਇਲ ਵਾਸੀ ਮਾਨਸਾ) ਨੂੰ ਡਿਸਮੈਂਟਲ ਕਰਨ ਲਈ ਵੇਚ ਦਿੱਤੀਆ ਗਈਆ ਸਨ।ਪ੍ਰੰਤੂ ਪੁਨੀਤ ਟਰੇਡਿੰਗ ਕੰਪਨੀ ਦੇ ਮਾਲਕ ਪੁਨੀਤ ਗੋਇਲ ਪੁੱਤਰ ਰਾਜ਼ਪਾਲ ਗੋਇਲ, ਇਸ ਦੇ ਪਿਤਾ ਰਾਜਪਾਲ ਗੋਇਲ ਪੁੱਤਰ ਕ੍ਰਿਸ਼ਨ ਚੰਦ ਵਾਸੀਆਨ ਗਰੀਨ ਵੇਅ ਸਟਰੀਟ ਮਾਨਸਾ ਅਤ...

ਖੇਡਾਂ ਵਿੱਚ ਮੈਡਲ ਲਿਆਉਣ ਵਾਲੇ ਖਿਡਾਰੀਆਂ ਨੂੰ ਪੰਜਾਬ ਸਰਕਾਰ ਦੇਵੇਗੀ ਪੱਕੀ ਨੌਕਰੀ : ਮੀਤ ਹੇਅਰ

Image
ਖੇਡਾਂ ਵਿੱਚ ਮੈਡਲ ਲਿਆਉਣ ਵਾਲੇ ਖਿਡਾਰੀਆਂ ਨੂੰ ਪੰਜਾਬ ਸਰਕਾਰ ਦੇਵੇਗੀ ਪੱਕੀ ਨੌਕਰੀ : ਮੀਤ ਹੇਅਰ  - ਜਲਦ ਆਵੇਗੀ ਪੰਜਾਬ ਦੀ ਨਵੀਂ ਖੇਡ ਨੀਤੀ - ਪੈਰਾ ਉਲੰਪਿਕ ਖੇਡਾਂ ਵਿੱਚ ਹਿੱਸਾ ਲੈਣ ਵਾਲੇ ਖਿਡਾਰੀਆਂ ਨੂੰ ਵੀ ਦਿੱਤੀ ਜਾਵੇਗੀ ਨੌਕਰੀ ॥ - ਪੰਜਾਬ ਖੇਡ ਮੇਲਾ-2022 ਸਬੰਧੀ ਖੇਡਾਂ ਤੇ ਉਚੇਰੀ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਬੱਚਤ ਭਵਨ ਵਿਖੇ ਕੀਤੀ ਅਧਿਕਾਰੀਆਂ ਨਾਲ ਮੀਟਿੰਗ ਫ਼ਤਹਿਗੜ੍ਹ ਸਾਹਿਬ, 17 ਅਗਸਤ :   ਪੰਜਾਬ ਸਰਕਾਰ ਛੇਤੀ ਹੀ ਨਵੀਂ ਖੇਡ ਨੀਤੀ ਲਿਆ ਰਹੀ ਹੈ ਜਿਸ ਅਨੁਸਾਰ ਰਾਸ਼ਟਰੀ ਤੇ ਅੰਤਰ ਰਾਸ਼ਟਰੀ ਖੇਡਾਂ ਵਿੱਚ ਮੈਡਲ ਲਿਆਉਣ ਵਾਲੇ ਖਿਡਾਰੀਆਂ ਨੂੰ ਪੱਕੀ ਨੌਕਰੀ ਦਿੱਤੀ ਜਾਵੇਗੀ ਤਾਂ ਜੋ ਵੱਧ ਤੋਂ ਵੱਧ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਿਆ ਜਾ ਸਕੇ।  ਇਹ ਜਾਣਕਾਰੀ ਪੰਜਾਬ ਦੇ ਖੇਡਾਂ ਤੇ ਯੁਵਕ ਸੇਵਾਵਾਂ, ਉਚੇਰੀ ਸਿੱਖਿਆ, ਪ੍ਰਸ਼ਾਸ਼ਨਿਕ ਸੁਧਾਰ, ਪ੍ਰਿੰਟਿੰਗ ਐਂਡ ਸਟੇਸ਼ਨਰੀ, ਸਾਂਇੰਸ ਟੈਕਨਾਲੌਜੀ ਤੇ ਵਾਤਾਵਰਣ ਬਾਰੇ ਮੰਤਰ ਸ਼੍ਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਪੰਜਾਬ ਖੇਡ ਮੇਲਾ-2022 ਸਬੰਧੀ ਬੱਚਤ ਭਵਨ ਵਿਖੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਤੇ ਜਿ਼ਲ੍ਹੇ ਦੇ ਨਾਮਵਰ ਖਿਡਾਰੀਆਂ ਨਾਲ ਕੀਤੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਦਿੱਤੀ।  ਉਨ੍ਹਾਂ ਹੋਰ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਨਵੀਂ ਲਿਆਂਦੀ ਜਾਣ ਵਾਲੇ ਖੇਡ ਨੀਤੀ ਅਨੁਸਾਰ ਪੈਰਾ ਉਲੰਪਿਕ ਵਿੱਚ ਭਾਗ ਲੈਣ ਵਾਲੇ ਖਿਡਾਰੀਆਂ ਨੂੰ ਵੀ ਸਰ...

ਦੇਸੀ ਪਿਸਤੌਲ ਅਤੇ ਕਾਰਤੂਸ ਸਮੇਤ ਇੱਕ ਕਾਬੂ

Image
ਫ਼ਤਿਹਗੜ੍ਹ ਸਾਹਿਬ: ਜ਼ਿਲ੍ਹਾ ਪੁਲਸ ਮੁਖੀ ਸ਼੍ਰੀਮਤੀ ਰਵਜੋਤ ਗਰੇਵਾਲ ਦੇ ਦਿਸ਼ਾ ਨਿਰਦੇਸ਼ਾ ਤੇ ਚਲਾਈ ਮੁਹਿੰਮ ਦੇ ਤਹਿਤ ਥਾਣਾ ਫ਼ਤਿਹਗੜ੍ਹ ਸਾਹਿਬ ਪੁਲਸ ਨੇ ਇੱਕ ਵਿਅਕਤੀ ਨੂੰ 1 ਦੇਸੀ ਪਿਸਤੌਲ, 3 ਜਿੰਦਾ ਕਾਰਤੂਸ ਸਮੇਤ ਗ੍ਰਿਫ਼ਤਾਰ ਕਰਕੇ ਮਾਮਲਾ ਦਰਜ ਕੀਤਾ ਹੈ। ਇਸ ਸੰਬੰਧ ਵਿੱਚ ਜਾਣਕਾਰੀ ਦਿੰਦੇ ਹੋਏ DSP ਸੁਖਵੀਰ ਸਿੰਘ ਅਤੇ ਥਾਣਾ ਫ਼ਤਿਹਗੜ੍ਹ ਸਾਹਿਬ ਦੇ SHO ਸੰਦੀਪ ਸਿੰਘ ਨੇ ਦੱਸਿਆ ਕਿ ASI ਮੋਹਨ ਸਿੰਘ ਨੇ ਪੁਲਸ ਪਾਰਟੀ ਸਮੇਤ ਸੁਰੱਖਿਆ ਦੇ ਮੱਦੇਨਜ਼ਰ ਜੋਤੀ ਸਰੂਪ ਮੋੜ ਤੇ ਨਾਕਾਬੰਦੀ ਅਤੇ ਚੈਕਿੰਗ ਦੌਰਾਨ ਜਸਵਿੰਦਰ ਸਿੰਘ ਉਰਫ਼ ਬਬਲੂ ਵਾਸੀ ਸਰਹਿੰਦ ਨੂੰ 3 ਜਿੰਦਾ ਕਾਰਤੂਸ 315 ਬੋਰ ਦੇ ਸਮੇਤ ਗ੍ਰਿਫ਼ਤਾਰ ਕਰਕੇ ਉਸਦੇ ਖ਼ਿਲਾਫ਼ ਆਰਮਜ਼ ਐਕਟ ਦੇ ਤਹਿਤ ਥਾਣਾ ਫ਼ਤਿਹਗੜ੍ਹ ਸਾਹਿਬ ਵਿਖੇ ਮਾਮਲਾ ਦਰਜ ਕੀਤਾ, ਜਦੋਂ ਜਸਵਿੰਦਰ ਸਿੰਘ ਨੂੰ ਮਾਨਯੋਗ ਅਦਾਲਤ ਫ਼ਤਿਹਗੜ੍ਹ ਸਾਹਿਬ ਵਿਚ ਪੇਸ਼ ਕਰਕੇ ਪੁਲਿਸ ਰਿਮਾਂਡ ਲੈ ਕੇ ਪੁੱਛਗਿੱਛ ਕੀਤੀ ਤਾਂ ਉਸਦੀ ਨਿਸ਼ਾਨਦੇਹੀ ਤੇ ਉਸਦੇ ਘਰ ਤੋਂ ਇਕ ਦੇਸੀ ਪਿਸਤੌਲ ਵੀ ਬਰਾਮਦ ਕੀਤਾ, ਜਸਵਿੰਦਰ ਸਿੰਘ ਨੇ ਮੰਨਿਆ ਕਿ ਉਸਨੇ ਇਹ ਪਿਸਤੌਲ ਗੋਰਖਪੁਰ, ਉਤਰ ਪ੍ਰਦੇਸ਼ ਵਿਖੇ ਇਕ ਢਾਬੇ ਤੋਂ 18 ਹਜ਼ਾਰ ਰੁਪਏ ਵਿਚ ਖ਼ਰੀਦਿਆ ਸੀ , ਜਸਵਿੰਦਰ ਸਿੰਘ ਦੇ ਖ਼ਿਲਾਫ਼ ਪਹਿਲਾ ਵੀ ਥਾਣਾ ਸਰਹਿੰਦ ਵਿਖੇ ਇਕ NDPS ਐਕਟ ਦੇ ਤਹਿਤ ਮਾਮਲਾ ਦਰਜ ਹੈ !

ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ ’ਚ ਮਿਲੀ ਬੱਚੀ ਦੀ ਲਾਸ਼

Image
Amritsar: ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ ਵਿਚ ਬੱਚੀ ਦੀ ਲਾਸ਼ ਮਿਲਣ ਤੋਂ ਬਾਅਦ ਸਨਸਨੀ ਫੈਲ ਗਈ। ਸ਼੍ਰੋਮਣੀ ਕਮੇਟੀ  ਨੇ ਬੱਚੀ ਦੀ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੁਲਸ ਦੇ ਹਵਾਲੇ ਕਰ ਦਿੱਤਾ ਹੈ। ਉਥੇ ਹੀ ਮੌਕੇ ’ਤੇ ਪਹੁੰਚੀ ਥਾਣਾ ਕੋਤਵਾਲੀ ਤੇ ਗਲਿਆਰਾ ਪੁਲਸ ਨੇ 72 ਘੰਟਿਆਂ ਲਈ ਲਾਸ਼ ਨੂੰ ਪਛਾਣ ਲਈ ਮੁਰਦਾ ਘਰ ਵਿਚ ਰਖਵਾ ਦਿੱਤਾ ਹੈ। ਫਿਲਹਾਲ ਪੁਲਸ ਨੇ ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ ਵਿਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਨੂੰ ਖੰਗਾਲਣਾ ਸ਼ੁਰੂ ਕਰ ਦਿੱਤਾ ਹੈ। ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ ਵਿਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਵਿਚ ਇਕ ਸ਼ੱਕੀ ਜਨਾਨੀ ਬੱਚੀ ਨੂੰ ਆਪਣੀ ਗੋਦੀ ਵਿਚ ਚੁੱਕੀ ਆਉਂਦੀ ਦਿਖਾਈ ਦੇ ਰਹੀ ਹੈ। ਉਥੇ ਹੀ ਉਕਤ ਜਨਾਨੀ ਬੱਚੀ ਨੂੰ ਛੱਡਣ ਤੋਂ ਬਾਅਦ ਆਪਣਾ ਮੂੰਹ ਢਕੀ ਹੋਈ ਇਕ ਕਾਲੇ ਰੰਗ ਦੇ ਸੂਟਕੇਸ ਅਤੇ ਚਿੱਟੇ ਰੰਗ ਦਾ ਬੈਗ ਹੱਥਾਂ ਵਿਚ ਲੈ ਕੇ ਘੁੰਮਦੀ ਨਜ਼ਰ ਆ ਰਹੀ ਹੈ। ਇਸ ਫੁਟੇਜ ਦੇ ਆਧਾਰ ’ਤੇ ਪੁਲਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।