ਮਾਤਾ ਨੈਣਾ ਦੇਵੀ ਦੇ ਦਰਸ਼ਨਾਂ ਲਈ ਪੈਦਲ ਜੱਥਾ ਰਵਾਨਾ
ਫਤਿਹਗੜ੍ਹ ਸਾਹਿਬ, 23 ਜੁਲਾਈ ( ਸਤਨਾਮ ਚੌਹਾਨ, ਕੁਲਦੀਪ ਬਾਲਪੁਰ)- ਰਣਬੀਰ ਕੁਮਾਰ ਜੱਜੀ ਦੀ ਅਗਵਾਈ ਵਿੱਚ 11 ਮੈਂਬਰੀ ਪੈਦਲ ਜੱਥਾ ਮਾਤਾ ਸ੍ਰੀ ਨੈਣਾ ਦੇਵੀ ਹਿਮਾਚਲ ਪ੍ਰਦੇਸ਼ ਮੰਦਰ ਵਿੱਚ ਮੱਥਾ ਟੇਕਣ ਲਈ ਰਵਾਨਾ ਹੋਇਆl ਇਹ ਜੱਥਾ 25 ਜੁਲਾਈ ਨੂੰ ਪਹਿਲੇ ਨਵਰਾਤਰੇ ਵਾਲੇ ਦਿਨ ਮਾਤਾ ਸ੍ਰੀ ਨੈਣਾ ਦੇਵੀ ਮੰਦਰ ਹਿਮਾਚਲ ਪ੍ਰਦੇਸ਼ ਵਿਖੇ ਮੱਥਾ ਟੇਕ ਕੇ ਮਾਤਾ ਜੀ ਦਾ ਆਸ਼ੀਰਵਾਦ ਲਵੇਗਾ l ਇਸ ਮੌਕੇ ਰਣਬੀਰ ਕੁਮਾਰ ਜੱਜੀ ਨੇ ਦੱਸਿਆ ਕਿ ਉਹਨਾਂ ਦੀ ਇਹ 47ਵੀਂ ਪੈਦਲ ਯਾਤਰਾ ਹੈl 1992 ਵਿੱਚ ਪੈਦਲ ਯਾਤਰਾ ਸ਼ੁਰੂ ਕੀਤੀ ਸੀ, ਜੋ ਕਿ ਕਈ ਵਾਰ ਇੱਕ ਸਾਲ ਵਿੱਚ ਦੋ ਤੋਂ ਤਿੰਨ ਪੈਦਲ ਯਾਤਰਾ ਵੀ ਹੋ ਜਾਂਦੀਆਂ ਹਨ l ਇਸ ਮੌਕੇ ਸੰਜੀਵ ਕੁਮਾਰ ਕਰਕਰਾ, ਸੁਸ਼ੀਲ ਕੁਮਾਰ ਭਟਮਾਜਰਾ, ਸੁਰਿੰਦਰ ਸਿੰਘ ਸ਼ਿੰਦਾ, ਪਰਮਜੀਤ ਸਿੰਘ ਸਹੋਤਾ, ਐਡਵੋਕੇਟ ਗੁਰਪ੍ਰੀਤ ਸਿੰਘ ਕੈੜਾ, ਐਡਵੋਕੇਟ ਪ੍ਰਵੀਨ ਵਰਮਾ, ਐਡਵੋਕੇਟ ਦਲਵੀਰ ਸਿੰਘ ਮਡੌਰ ਅਤੇ ਹੋਰ ਹਾਜ਼ਰ ਸਨ।