ਖਮਾਣੋਂ : 05 ਜੂਨ(ਗੁਰਦੀਪ ਸਿੰਘ) ਪਿੰਡ ਪੱਤੋਂ ਬਲਾਕ ਬੱਸੀ ਪਠਾਣਾਂ ਦੀ ਮਨਰੇਗਾ ਮਜ਼ਦੂਰ ਸੁਰਿੰਦਰ ਕੌਰ ਦੀ ਮਿਹਨਤ ਦੀ ਕਮਾਈ ਕਲੈਰੀਕਲ ਗਲਤੀ ਕਾਰਨ ਪਿੰਡ ਕਾਲੇਵਾਲ ਝੱਲੀਆਂ ਦੀ ਕਮਲਜੀਤ ਕੌਰ ਦੇ ਖਾਤੇ ਵਿੱਚ ਚਲੀ ਗਈ ਸੀ ਅਤੇ ਪਿਛਲੇ ਅੱਠ ਮਹੀਨੇ ਤੋਂ ਇਹ ਰੁਪਏ ਸੁਰਿੰਦਰ ਕੌਰ ਨੂੰ ਨਹੀਂ ਸੀ ਮਿਲ ਰਹੇ।ਆਖਰਕਾਰ ਉਨ੍ਹਾਂ ਨੇ ਜੀ ਓ ਜੀ ਅਵਤਾਰ ਸਿੰਘ ਨੂੰ ਦੱਸਿਆ ਅਤੇ ਜੀ ਓ ਜੀ ਅਵਤਾਰ ਸਿੰਘ ਨੇ ਜੀ ਓ ਜੀ ਹਰਚੰਦ ਸਿੰਘ ਗੱਗੜਵਾਲ ਨਾਲ ਇਸ ਮਾਮਲੇ ਬਾਰੇ ਗੱਲਬਾਤ ਕੀਤੀ। ਇਸ ਤੋਂ ਬਾਅਦ ਇਹ ਮਾਮਲਾ ਜੀ ਓ ਜੀ ਸੁਪਰਵਾਈਜ਼ਰ ਸੂਬੇਦਾਰ ਮੇਜ਼ਰ ਨਾਜ਼ਰ ਸਿੰਘ ਤਹਿਸੀਲ ਖਮਾਣੋਂ ਅਤੇ ਜੀ ਓ ਜੀ ਸੁਪਰਵਾਈਜ਼ਰ ਸੂਬੇਦਾਰ ਦਰਬਾਰਾ ਸਿੰਘ ਤਹਿਸੀਲ ਬੱਸੀ ਪਠਾਣਾਂ ਦੇ ਧਿਆਨ ਵਿੱਚ ਲਿਆਂਦਾ ਗਿਆ। ਉਨ੍ਹਾਂ ਨੇ ਮਿਲ ਕੇ ਇਨ੍ਹਾਂ ਦੋਵਾਂ ਭੈਣਾਂ ਨਾਲ ਗੱਲਬਾਤ ਕੀਤੀ ਅਤੇ ਜਿਸ ਭੈਣ ਦੇ ਖਾਤੇ ਵਿੱਚ ਗਲਤੀ ਨਾਲ਼ ਰੁਪਏ ਆ ਗਏ ਸਨ ਨੂੰ ਸਭ ਸਮਝਾਇਆ। ਤਕਰੀਬਨ ਛੇ-ਸੱਤ ਮਹੀਨੇ ਦੀ ਮਿਹਨਤ ਤੋਂ ਬਾਅਦ 13600/- ਰੁਪਏ ਸੁਰਿੰਦਰ ਕੌਰ ਦੇ ਖਾਤੇ ਵਿੱਚ ਪਵਾਏ ਜੋ ਕਿ ਅਸਲੀ ਹੱਕਦਾਰ ਸੀ। ਇਹਨਾਂ ਗਤੀਵਿਧੀਆਂ ਅਤੇ ਹੋਰ ਅਜਿਹੀਆਂ ਸੇਵਾਵਾਂ ਜੋ ਜੀ ਓ ਜੀ ਸਟਾਫ ਦੁਆਰਾ ਲੌਕਡਾਊਨ ਸਮੇਂ ਦੌਰਾਨ ਸਮਾਜ ਨੂੰ ਦਿੱਤੀਆਂ ਗਈਆਂ ਹਨ ਤੋਂ ਪ੍ਰਭਾਵਿਤ ਹੋ ਕੇ ਮਨੁੱਖੀ ਅਧਿਕਾਰ ਮੰਚ (ਰਜਿ.) ਪੰਜਾਬ ਦੇ ਪ੍ਰਧਾਨ ਡਾ. ਜਸਵੰਤ ਸਿੰਘ ਖੇੜਾ, ਸ਼੍ਰੀ ਹਰਭਜਨ ਸਿੰਘ ਜੱਲੋਵਾਲ ਉੱਪ ਚੇਅਰਮੈਨ ਪੰਜਾਬ, ਰਘੁਬ...