ਮਗਨਰੇਗਾ ਦੇ ਪੈਸ਼ੇ ਵਾਪਸ ਕਰਕੇ ਦਿਖਾਈ ਇਮਾਨਦਾਰੀ
ਖਮਾਣੋਂ, 2 ਜੂਨ (ਗੁਰਦੀਪ ਸਿੰਘ) ਪਿੰਡ ਨਾਨੋਵਾਲ ਕਲਾਂ ਵਿੱਚ ਇੱਕ ਨਵੀਂ ਮਿਸਾਲ ਦੇਖਣ ਵਿਚ ਸਾਹਮਣੇ ਆਈ ਜਿੱਥੇ ਸੁਰਿੰਦਰ ਕੌਰ W/o. ਮੇਵਾ ਸਿੰਘ ਵਾਸੀ ਪਿੰਡ ਨਾਨੋਵਾਲ ਕਲਾਂ ਦੇ ਮਗਨਰੇਗਾ ਮਜ਼ਦੂਰੀ ਦਾ ਪੈਸਾ ਜ਼ੋ ਜੂਨ 2019 ਤੋਂ ਲੈਕੇ ਜਨਵਰੀ 2020 ਤੱਕ ਦਾ ਪੈਸਾ ਸ.ਸਰੂਪ ਸਿੰਘ S/o. ਸ੍ਰੀ ਇੰਦਰ ਸਿੰਘ ਪਿੰਡ ਨਾਨੋਵਾਲ ਬਲਾਕ ਬਸੀ ਪਠਾਣਾ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਵਿਖੇ ਦੇ ਖਾਤੇ ਵਿੱਚ ਪੈ ਗਿਆ ਸੀ। GOG ਭਰਪੂਰ ਸਿੰਘ ਰਾਮਗੜ੍ਹ ਨੇ ਕੇਸ ਦੀ ਗਹਰਾਈ ਤੱਕ ਜਾਕੇ ਪੇਰਵਾਈ ਕੀਤੀ ਤੇ ਸ.ਸਰੂਪ ਸਿੰਘ ਜੀ ਉਨ੍ਹਾਂ ਨੂੰ ਪ੍ਰੇਰਿਤ ਕੀਤਾ ਸ. ਸਰੂਪ ਸਿੰਘ ਉਨ੍ਹਾਂ ਨੇ ਆਪਣੀ ਇਮਾਨਦਾਰੀ ਦਾ ਸਬੂਤ ਦਿੰਦੇ ਹੋਏ ਖਾਤੇ ਵਿੱਚ ਆਈ ਰਕਮ ਮਨੁੱਖੀ ਅਧਿਕਾਰ ਮੰਚ ਦੇ ਕੌਮੀ ਪ੍ਰਧਾਨ ਡਾ.ਜਸਵੰਤ ਸਿੰਘ ਖੇੜਾ ਅਤੇ ਹਰਭਜਨ ਸਿੰਘ ਜਲੋਵਾਲ ਉਪ ਚੇਅਰਮੈਨ ਪੰਜਾਬ, ਜੀ ਓ ਜੀ ਭਰਪੂਰ ਸਿੰਘ ਰਾਮਗੜ੍ਹ ਬਲਵੀਰ ਸਿੰਘ ਨਾਨੋਵਾਲ ਕਲਾਂ ਜੀ ਓ ਜੀ ਸੂਬੇਦਾਰ ਦਰਬਾਰਾ ਸਿੰਘ ਕਿਸ਼ਨਪੁਰਾ ਦੀ ਹਾਜਰੀ ਵਿੱਚ ਬੀਬੀ ਸੁਰਿੰਦਰ ਕੌਰ ਨੂੰ ਬਣਦੀ ਰਕਮ ਵਾਪਸ ਕੀਤੀ ਗਈ। ਮਨੁੱਖੀ ਅਧਿਕਾਰ ਮੰਚ ਵੱਲੋਂ ਜੀ ਓ ਜੀ ਭਰਪੂਰ ਸਿੰਘ ਰਾਮਗੜ੍ਹ ਅਤੇ ਜੀ ਓ ਜੀ ਸਰੂਪ ਸਿੰਘ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।ਡਾ.ਖੇੜਾ ਨੇ ਕਿਹਾ ਕਿ ਇਮਾਨਦਾਰੀ ਅੱਜ ਵੀ ਜਿਊਂਦੀ ਹੈ ੳੁਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਅਗਰ ਸਮਾਜ ਵਿਚ ਕਿਸੇ ਖਾਤੇ ਵਿੱਚ ਬੇਨਾਮ ਕੈਸ਼ ਜਮ੍ਹਾ ਹੁੰਦਾ ਹੈ ਤਾਂ ਆਪਣੇ ਵੱਲੋਂ ਜਾਂ ਸੰਸਥਾ ਦੇ ਸਹਿਯੋਗ ਨਾਲ ਵਾਪਿਸ ਕਰਨ ਦੇ ਉਪਰਾਲੇ ਕਰੋ ।ਜ਼ੋ ਸ਼ਲਾਂਘਾ ਯੋਗ ਹੋਣ ਗੇ।
Comments
Post a Comment