ਮੈਡੀਕਲ ਕੈਂਪਾਂ ਦਾ ਆਯੋਜਨ ਲੋਕਾਂ ਦੇ ਵਿੱਚ ਜਾਗਰੂਕਤਾ ਪੈਦਾ ਕਰਦਾ : ਰਾਏ
ਫਤਿਹਗੜ੍ਹ ਸਾਹਿਬ 19 ਅਗਸਤ (ਸਤਨਾਮ ਚੌਹਾਨ, ਕੁਲਦੀਪ ਬਾਲਪੁਰ):- ਡਾਇਰੈਕਟਰ ਆਯੁਰਵੈਦਾ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਫਰੀ ਆਯੁਸ਼ ਕੈਂਪ ਜਿਲਾ ਆਯੁਰਵੈਦਿਕ ਅਤੇ ਯੂਨਾਨੀ ਅਫਸਰ ਫਤਹਿਗੜ ਸਾਹਿਬ ਡਾ. ਮੰਜੂ ਦੀ ਯੋਗ ਅਗਵਾਈ ਦੇ ਵਿੱਚ ਸੰਗਤਪੁਰ ਸੋਢੀਆਂ ਫਤਹਿਗੜ ਸਾਹਿਬ ਵਿਖੇ ਲਗਾਇਆ ਗਿਆ। ਕੈਂਪ ਦੇ ਵਿੱਚ ਕੁੱਲ 828 ਮਰੀਜ਼ਾਂ ਦਾ ਚੈੱਕ ਅਪ ਕਰਕੇ ਫਰੀ ਦਵਾਈਆਂ ਦਿੱਤੀਆਂ ਗਈਆਂ। ਇਸ ਕੈਂਪ ਦੇ ਵਿੱਚ 421 ਮਰੀਜ਼ਾਂ ਨੂੰ ਆਯੁਰਵੈਦਿਕ ਅਤੇ 407 ਮਰੀਜ਼ਾਂ ਨੂੰ ਹੋਮਿਓਪੈਥੀਕ ਦਵਾਈਆਂ ਦਿੱਤੀਆਂ ਗਈਆਂ। ਬਹੁਤ ਸਾਰੇ ਮਰੀਜ਼ਾਂ ਦੇ ਖੂਨ ਦੇ ਟੈਸਟ ਵੀ ਕੀਤੇ ਗਏ।
ਇਸ ਮੌਕੇ ਆਪ ਆਗੂ ਐਡਵੋਕੇਟ ਕੰਵਰਵੀਰ ਸਿੰਘ ਰਾਏ ਨੇ ਮੁੱਖ ਮਹਿਮਾਨ ਵਜੋਂ, ਜਦ ਕਿ ਯੂਥ ਹਲਕਾ ਪ੍ਰਧਾਨ ਦਿਲਪ੍ਰੀਤ ਸਿੰਘ ਭੱਟੀ ਅਤੇ ਮਿਸਿਜ ਇੰਡੀਆ ਨੌਰਥ 2018 ਕਨਨ ਸੇਠ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਇਸ ਦੌਰਾਨ ਉਨਾਂ ਜਿੱਥੇ ਮਰੀਜ਼ਾਂ ਦਾ ਹਾਲ ਜਾਣਿਆ, ਉਥੇ ਹੀ ਕੈਂਪ ਦਾ ਜਾਇਜ਼ਾ ਵੀ ਲਿਆ। ਇਸ ਮੌਕੇ ਐਡਵੋਕੇਟ ਕੰਵਰਵੀਰ ਸਿੰਘ ਰਾਏ ਨੇ ਸੰਬੋਧਨ ਕਰਦਿਆਂ ਕਿਹਾ ਕਿ ਆਯੁਰਵੈਦਿਕ ਵਿਭਾਗ ਵੱਲੋਂ ਕੀਤਾ ਗਿਆ ਇਹ ਆਯੋਜਨ ਬਹੁਤ ਹੀ ਵਧੀਆ ਹੈ। ਇਹਨਾਂ ਕੈਂਪਾਂ ਦੇ ਨਾਲ ਜਿੱਥੇ ਲੋਕਾਂ ਨੂੰ ਮੁਫਤ ਦਵਾਈਆਂ ਮਿਲਦੀਆਂ ਹਨ, ਉਥੇ ਹੀ ਸਿਹਤ ਪ੍ਰਤੀ ਜਾਗਰੂਕਤਾ ਵੀ ਆਉਂਦੀ ਹੈ। ਉਹਨਾਂ ਕਿਹਾ ਕਿ ਅੱਜ ਦੇ ਸਮੇਂ ਵਿੱਚ ਆਯੁਰਵੇਦਿਕ ਦਾ ਇਲਾਜ ਬਹੁਤ ਵਧੀਆ ਹੈ ਕਿਉਂਕਿ ਇਸ ਦਾ ਕੋਈ ਸਾਈਡ ਇਫੈਕਟ ਨਹੀਂ ਹੁੰਦਾ। ਪੰਜਾਬ ਸਰਕਾਰ ਵੱਲੋਂ ਆਯੁਰਵੇਦ ਨੂੰ ਪ੍ਰਫੁੱਲਿਤ ਕਰਨ ਦੇ ਲਈ ਸੀਐਮ ਯੋਗਸ਼ਾਲਾ ਸ਼ੁਰੂ ਕੀਤੀ ਗਈ ਹੈ ਜਿਸ ਤਹਿਤ ਲੋਕਾਂ ਨੂੰ ਮੁਫਤ ਯੋਗਾ ਕਰਵਾਇਆ ਜਾਂਦਾ ਹੈ। ਸਰਕਾਰ ਵੱਲੋਂ ਸਿਹਤ ਸਹੂਲਤਾਂ ਵਿੱਚ ਹੋਰ ਵਾਧਾ ਕਰਦਿਆਂ ਅਕਤੂਬਰ 2025 ਤੋਂ 10 ਲੱਖ ਰੁਪਏ ਤੱਕ ਦਾ ਸਿਹਤ ਬੀਮਾ ਕਾਰਡ ਵੀ ਸ਼ੁਰੂ ਕੀਤਾ ਜਾ ਰਿਹਾ ਹੈ, ਜੋ ਹਰ ਲੋੜਵੰਦ ਪਰਿਵਾਰ ਦੇ ਲਈ ਲਾਭਕਾਰੀ ਸਾਬਿਤ ਹੋਵੇਗਾ। ਅੰਤ ਵਿੱਚ ਉਨਾਂ ਸਿਹਤ ਵਿਭਾਗ ਦੇ ਕਰਮਚਾਰੀਆਂ ਵੱਲੋਂ ਦਿੱਤੀਆਂ ਜਾ ਰਹੀਆਂ ਸੇਵਾਵਾਂ ਦੀ ਸਰਾਹਨਾ ਵੀ ਕੀਤੀ।
ਇਸ ਕੈਂਪ ਵਿੱਚ ਡਾ. ਸਿਕੰਦਰ ਏਐਮਓ, ਡਾ. ਮੰਜੂ ਬਾਲਾ ਏਐਮਓ, ਡਾ. ਨਵਦੀਪ ਸਿਆਲ ਏਐਮਓ, ਡਾ. ਕੁਲਜੀਤ ਸਿੰਘ ਐਚਐਮਓ, ਡਾ. ਰਜਿੰਦਰ ਕੌਰ ਐਚਐਮਓ ਨੇ ਮਰੀਜਾਂ ਦਾ ਚੈੱਕ ਅਪ ਕੀਤਾ। ਇਸ ਦੌਰਾਨ ਮਹਿੰਦਰ ਸਿੰਘ ਉਪਵੈਦ, ਪ੍ਰੀਤੀ ਉਪਵੈਦ, ਨੀਲ ਕਮਲ ਹੋਮਿਓ ਡਿਸਪੈਂਸਰ, ਪਰਮਜੀਤ ਕੌਰ ਹੋਮਿਓ ਡਿਸਪੈਂਸਰ ਵੱਲੋਂ ਦਵਾਈਆਂ ਦੀ ਵੰਡ ਕੀਤੀ ਗਈ। ਸਿਹਤ ਨਾਲ ਸੰਬੰਧਿਤ ਟੈਸਟ ਸੀਐਚਓ ਗੁਰਦੀਪ ਕੌਰ ਅਤੇ ਸਿਹਤ ਕਰਮਚਾਰੀ ਰਣਦੀਪ ਸਿੰਘ ਵੱਲੋਂ ਕੀਤੇ ਗਏ। ਰਜੀਵ ਕੁਮਾਰ ਅਟੈਂਡੈਂਟ ਵੱਲੋਂ ਵੀ ਡਿਊਟੀ ਨਿਭਾਈ ਗਈ। ਇਸ ਕੈਂਪ ਦੇ ਵਿੱਚ ਸੁਪਰਡੈਂਟ ਨੀਤੂ ਰਾਣੀ, ਐਸਐਮਓ ਚਨਾਰਥਲ ਕਲਾਂ ਡਾ. ਸੁਰਿੰਦਰ ਸਿੰਘ, ਸੁਨੀਲ ਯਾਦਵ, ਸਰਪੰਚ ਗੁਰਜੰਟ ਸਿੰਘ, ਸਰਪੰਚ ਨਿਰਮਲ ਸਿੰਘ, ਸਰਪੰਚ ਰਣਜੋਧ ਸਿੰਘ, ਸਰਪੰਚ ਸਤਪਾਲ ਸਿੰਘ, ਕਰਮਜੀਤ ਸਿੰਘ ਜੋਗੀ, ਸਵਰਨ ਸਿੰਘ ਭੁੱਲਰ, ਆਜ਼ਾਦ ਸਪੋਰਟਸ ਕਲੱਬ ਦੇ ਪ੍ਰਧਾਨ ਸੰਦੀਪ ਸਿੰਘ, ਦਵਿੰਦਰ ਕੁਮਾਰ ਸੋਨੂੰ, ਨਰਿੰਦਰ ਸਿੰਘ ਨੰਨੂ, ਮਨਿੰਦਰ ਸਿੰਘ ਮੰਨਾ ਨੇ ਸ਼ਿਰਕਤ ਕੀਤੀ। ਆਜ਼ਾਦ ਸਪੋਰਟਸ ਕਲੱਬ ਵੱਲੋਂ ਡਿਊਟੀ ਨਿਭਾਉਣ ਵਾਲੇ ਡਾਕਟਰਾਂ, ਮੈਡੀਕਲ ਸਟਾਫ ਅਤੇ ਆਸ਼ਾ ਵਰਕਰਜ ਨੂੰ ਚੰਗੀਆਂ ਸੇਵਾਵਾਂ ਬਦਲੇ ਸਨਮਾਨ ਪੱਤਰ ਅਤੇ ਮੋਮੈਂਟੋ ਦੇ ਨਾਲ ਸਨਮਾਨਿਤ ਕੀਤਾ ਗਿਆ।
Comments
Post a Comment