ਬਲਜਿੰਦਰ ਪਾਲ ਸ਼ਰਮਾ ਚੌਥੀ ਬਾਰ ਬਣੇ ਲੈਬੋਰਟਰੀ ਐਸੋਸੀਏਸ਼ਨ ਸਰਹੰਦ ਦੇ ਪ੍ਰਧਾਨ
ਬਿਕਰਮਜੀਤ ਸਹੋਤਾ ਚੌਥੀ ਵਾਰ ਸਰਬ ਸੰਮਤੀ ਨਾਲ ਬਣੇ ਜਨਰਲ ਸਕੱਤਰ
ਜੈ ਮਿਲਾਪ ਲੈਬੋਰਟਰੀ ਐਸੋਸੀਏਸ਼ਨ ਪੰਜਾਬ ਦੀ ਇਕ ਮੀਟਿੰਗ ਜਿਲਾ ਪ੍ਰਧਾਨ ਦਵਿੰਦਰ ਸਿੰਘ ਲਟੌਰ ਦੀ ਅਗਵਾਈ ਦੇ ਵਿੱਚ ਬਲਾਕ ਸਰਹੰਦ ਵਿਖੇ ਹੋਈ। ਇਸ ਮੌਕੇ ਜੈ ਮਿਲਾਪ ਲੈਬੋਟਰੀ ਐਸੋਸੀਏਸ਼ਨ ਵੱਲੋਂ ਬਲਾਕ ਸਰਹੰਦ ਦੀ ਚੋਣ ਕੀਤੀ ਗਈ। ਜਿਸ ਵਿੱਚ ਬਲਜਿੰਦਰ ਪਾਲ ਸ਼ਰਮਾ ਨੂੰ ਸਰਬ ਸੰਮਤੀ ਦੇ ਨਾਲ ਚੌਥੀ ਵਾਰ ਬਲਾਕ ਪ੍ਰਧਾਨ ਚੁਣਿਆ ਗਿਆ। ਇਸ ਤੋਂ ਇਲਾਵਾ ਬਿਕਰਮਜੀਤ ਸਹੋਤਾ ਨੂੰ ਜਰਨਲ ਸਕੱਤਰ, ਮਹੇਸ਼ ਕੁਮਾਰ ਨੂੰ ਕੈਸ਼ੀਅਰ, ਵਰਿੰਦਰ ਪਾਠਕ ਨੂੰ ਸਹਿ ਕੈਸ਼ੀਅਰ ਅਤੇ ਹਰਦੀਪ ਸਿੰਘ ਨੂੰ ਸੰਗਠਨ ਇਕੱਤਰ ਨਿਯੁਕਤ ਕੀਤਾ ਗਿਆ। ਨਵੇਂ ਚੁਣੇ ਗਏ ਅਹੁਦੇਦਾਰਾਂ ਨੂੰ ਮੈਂਬਰਾਂ ਵੱਲੋਂ ਹਾਰ ਪਾ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਦਵਿੰਦਰ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜੈ ਮਿਲਾਪ ਲੈਬੋਟਰੀ ਐਸੋਸੀਏਸ਼ਨ ਪਿਛਲੇ ਲੰਮੇ ਸਮੇਂ ਤੋਂ ਲੈਬੋਟਰੀ ਚਾਲਕਾ ਦੀਆਂ ਸਮੱਸਿਆਵਾਂ ਨੂੰ ਹੱਲ ਕਰਾਉਣ ਦੇ ਲਈ ਕੰਮ ਕਰਦੀ ਆ ਰਹੀ ਹੈ। ਕੇਂਦਰ ਸਰਕਾਰ ਵੱਲੋਂ ਥੋਪੇ ਗਏ ਫੈਸਲਿਆਂ ਨੂੰ ਵੀ ਜੈ ਮਿਲਾਪ ਲੈਬੋਰਟਰੀ ਐਸੋਸੀਏਸ਼ਨ ਨੇ ਪੰਜਾਬ ਸਰਕਾਰ ਨਾਲ ਮਿਲ ਕੇ ਹੱਲ ਕਰਵਾਇਆ। ਆਉਣ ਵਾਲੇ ਸਮੇਂ ਵਿੱਚ ਵੀ ਲੈਬੋਰਟਰੀ ਐਸੋਸੀਏਸ਼ਨ ਇਸੇ ਤਰ੍ਹਾਂ ਕੰਮ ਕਰਦੀ ਰਹੇਗੀ। ਇਸ ਮੌਕੇ ਸਰਬ ਸੰਮਤੀ ਦੇ ਨਾਲ ਚੁਣੇ ਗਏ ਪ੍ਰਧਾਨ ਬਲਜਿੰਦਰ ਪਾਲ ਸ਼ਰਮਾ ਨੇ ਕਿਹਾ ਕਿ ਬਲਾਕ ਵੱਲੋਂ ਉਹਨਾਂ ਨੂੰ ਜੋ ਜਿੰਮੇਵਾਰੀ ਸੌਂਪੀ ਗਈ ਹੈ ਉਹ ਇਸ ਨੂੰ ਪੂਰੀ ਤਨਦੇਹੀ ਅਤੇ ਇਮਾਨਦਾਰੀ ਦੇ ਨਾਲ ਨਿਭਾਉਣਗੇ। ਉਹਨਾਂ ਕਿਹਾ ਕਿ ਜੈ ਮਿਲਾਪ ਦੀ ਸੂਬਾ ਪੱਧਰੀ ਟੀਮ ਦਾ ਉਹ ਤਹਿ ਦਿਲੋਂ ਧੰਨਵਾਦ ਕਰਦੇ ਹਨ, ਜਿਨਾਂ ਨੇ ਸੰਘਰਸ਼ ਕਰਕੇ ਪ੍ਰਾਈਵੇਟ ਲੈਬਾਂ ਨੂੰ ਬਚਾਉਣ ਦਾ ਯਤਨ ਕੀਤਾ ਹੈ। ਉਹਨਾਂ ਕਿਹਾ ਕਿ ਮੈਂ ਲੈਬ ਚਾਲਕਾਂ ਨੂੰ ਵੀ ਮੁਬਾਰਕਬਾਦ ਦਿੰਦਾ ਹਾਂ ਕਿ ਉਹਨਾਂ ਦੇ ਸੰਗਠਨ ਕਰਕੇ ਪੰਜਾਬ ਸਰਕਾਰ ਵੱਲੋਂ ਉਹਨਾਂ ਦੀਆਂ ਮੰਗਾਂ ਮੰਨੀਆਂ ਜਾਂਦੀਆਂ ਹਨ। ਇਸ ਮੌਕੇ ਮਲਕੀਤ ਸਿੰਘ, ਪਵਿੱਤਰ ਸਿੰਘ, ਜਸਪ੍ਰੀਤ ਸਿੰਘ ਆਦਿ ਵੀ ਹਾਜਰ ਸਨ।
Comments
Post a Comment