ਹਾਅ ਦਾ ਨਾਅਰਾ ਚੇਤਨਾ ਮੰਚ ਵੱਲੋਂ ਰੁੱਖ ਲਗਾਉਣ ਦੀ ਮੁਹਿੰਮ ਲਗਾਤਾਰ ਜਾਰੀ

ਫਤਹਿਗੜ੍ਹ ਸਾਹਿਬ, 1 ਅਗਸਤ (ਸਤਨਾਮ ਚੌਹਾਨ, ਕੁਲਦੀਪ ਬਾਲਪੁਰ):-  ਹਾਅ ਦਾ ਨਾਅਰਾ ਚੇਤਨਾ ਮੰਚ ਪੰਜਾਬ ਦੇ ਸਰਪ੍ਰਸਤ ਅਤੇ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਡਾਕਟਰ ਹਰਬੰਸ ਲਾਲ ਸਾਬਕਾ ਮੰਤਰੀ ਪੰਜਾਬ ਨੇ ਪਿੰਡ ਭਗੜਾਣਾ ਸਾਹਿਬ ਵਿਖੇ ਰੁੱਖ ਲਗਾਓ ਮੁਹਿੰਮ ਦੇ ਤਹਿਤ ਰੁੱਖ ਲਗਾਉਣ ਅਤੇ ਰੁੱਖ ਵੰਡਣ ਲਈ ਵਿਸ਼ੇਸ਼ ਤੌਰ ਤੇ ਪਹੁੰਚੇ ਇਹ ਸਮਾਗਮ ਹਾਅ ਦਾ ਨਾਅਰਾ ਚੇਤਨਾ ਮੰਚ ਪੰਜਾਬ ਦੇ ਐਡਵਾਇਜਰ ਉੱਘੇ ਸਮਾਜ ਸੇਵੀ ਝਾਂਮਪੁਰ ਦੇ ਸਾਬਕਾ ਸਰਪੰਚ ਰਣਧੀਰ ਸਿੰਘ ਅਤੇ ਭਗੜਾਣਾ ਨਗਰ ਦੇ ਸਰਪੰਚ ਹਰਭਜਨ ਸਿੰਘ ਲੱਕੀ , ਉਹਨਾਂ ਦੇ ਨਾਲ ਨਿਰਮੈਲ ਸਿੰਘ ਅਤੇ ਨੰਦ ਲਾਲ ਵਰਮਾ ਦੀ ਅਗਵਾਈ ਵਿੱਚ ਪਿੰਡ ਦੀ ਪਾਰਕ ਅਤੇ ਨੌਵੀਂ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ 350 ਸਾਲਾਂ ਸ਼ਹੀਦੀ ਵਰੇ ਗੰਢ ਬੜੀ ਸ਼ਰਧਾ ਅਤੇ ਸਤਿਕਾਰ ਨਾਲ ਮਨਾਉਂਦੇ ਹੋਏ ਉਹਨਾਂ ਦੀ ਸੰਸਥਾ ਹਾਅ ਦਾ ਨਾਅਰਾ ਚੇਤਨਾ ਮੰਚ ਪੰਜਾਬ ਵੱਲੋਂ ਨੌਵੇਂ ਪਾਤਸ਼ਾਹ ਦੇ ਯਾਦਗਾਰੀ ਗੁਰਦੁਆਰਾ ਸਾਹਿਬ ਦੇ ਬਾਹਰ ਟਰੀਂਗਾਰਡ ਲਗਾ ਕੇ ਪਿੰਡ ਭਗੜਾਣਾ ਦੇ ਚਮਕੌਰ ਦੀ ਕੱਚੀ ਗੜੀ ਵਿੱਚ ਸ਼ਹੀਦ ਹੋਏ ਭਾਈ ਮਦਨ ਸਿੰਘ ਅਤੇ ਭਾਈ ਕੋਠਾ ਸਿੰਘ ਜੀ ਦੀ ਯਾਦ ਦੇ ਵਿੱਚ ਤਿੰਨ ਤ੍ਰਿਵੈਣੀਆਂ ਦੇ ਪੌਦੇ ਪਿੰਡ ਦੀਆਂ ਸਾਂਝੀਆਂ ਥਾਵਾਂ ਤੇ ਲਗਾਈਆਂ ਗਈਆਂ ਤਾਂ ਜੋਂ ਉਹਨਾਂ ਮਹਾਨ ਸ਼ਹੀਦਾਂ ਦੀਆਂ ਯਾਦਾਂ ਨੂੰ ਭਗੜਾਣਾ ਨਗਰ ਦੇ ਲੋਕ ਆਪਣੇ ਦਿਲਾਂ ਵਿਚ ਹਮੇਸ਼ਾ ਜਿਊਂਦੇ ਰੱਖਣ ਅਤੇ ਪਿੰਡ ਦੇ ਗੁਰੂ ਰਵਿਦਾਸ ਭਗਤ ਜੀ ਗੁਰਦੁਆਰਾ ਦੇ ਬਾਹਰ ਇਕੱਠ ਹੋਈ ਸੰਗਤ ਅਤੇ ਪਿੰਡ ਵਾਸੀਆਂ ਨੂੰ ਹਰੇ ਪ੍ਰਸ਼ਾਦ ਦੇ ਰੂਪ ਵਿੱਚ 1000 ਦੇ ਕਰੀਬ ਪੌਦੇ ਵੰਡੇ ਗਏ ਇਸ ਮੌਕੇ ਗੁਰਦੁਆਰਾ ਰਵਿਦਾਸ ਭਗਤ ਦੇ ਹਾਲ ਵਿਚ ਡਾਕਟਰ ਹਰਬੰਸ ਲਾਲ ਨਿਰਮੈਲ ਸਿੰਘ ਭਗੜਾਣਾ ਅਤੇ ਰਣਧੀਰ ਸਿੰਘ ਝਾਂਮਪੁਰ ਨੇ ਬੋਲਦੇ ਹੋਏ ਕਿਹਾ ਕਿ ਗੁਰੂ ਤੇਗ ਬਹਾਦਰ ਜੀ ਦੀ ਕੁਰਬਾਨੀ ਦਾ ਦੇਣ ਦੇਸ਼ ਦੇ ਲੋਕ ਕਦੇ ਨਹੀਂ ਦੇ ਸਕਦੇ ਉਹਨਾਂ ਨੇ ਦਿੱਲੀ ਦੇ ਚਾਂਦਨੀ ਚੌਂਕ ਵਿੱਚ ਆਪਣਾ ਸੀਸ ਦੇ ਕੇ ਦੇਸ਼ ਦੇ ਹਿੰਦੂਆਂ ਲਈ ਰਾਖੀ ਕੀਤੀ ਅਤੇ ਅੱਜ ਉਹਨਾਂ ਦੀ ਕੁਰਬਾਨੀ ਸਦਕਾ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੂੰ ਹਿੰਦ ਦੀ ਚਾਦਰ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਸਾਨੂੰ ਉਹਨਾਂ ਦੇ ਜੀਵਨ ਤੋਂ ਸੇਧ ਲੈਣ ਦੀ ਲੋੜ ਹੈ ਉਹਨਾਂ ਦੀ ਕੁਰਬਾਨੀ ਸਾਨੂੰ ਹਮੇਸ਼ਾ ਹੱਕ ਸੱਚ ਤੇ ਸਮੁੱਚੀ ਮਨੁੱਖਤਾ ਦੀ ਸੇਵਾ ਕਰਨ ਦੀ ਪ੍ਰੇਰਨਾ ਦਿੰਦੇ ਰਹੇਗੀ ਗੁਰੂਆਂ ਦੀ ਕੁਰਬਾਨੀਆਂ ਨੂੰ ਸਾਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ ਕਿਉਂਕਿ ਪੂਰਾ ਸਿੱਖ ਇਤਿਹਾਸ ਕੁਰਬਾਨੀਆਂ ਨਾਲ ਭਰਿਆ ਪਿਆ ਹੈ ਜਦੋਂ ਗੁਰੂ ਤੇਗ ਬਹਾਦਰ ਜੀ ਆਨੰਦਪੁਰ ਸਾਹਿਬ ਤੋਂ ਦਿੱਲੀ ਨੂੰ ਚਾਂਦਨੀ ਚੌਂਕ ਵਿੱਚ ਸ਼ੀਸ਼ ਦੇਣ ਲਈ ਗਏ ਤਾਂ ਰਸਤੇ ਵਿੱਚ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦੇ ਪਿੰਡ ਨੰਦਪੁਰ ਕਲੌੜ ,ਰੈਲੋ, ਮੁਕਾਰੋਂਪੁਰ ਸਾਹਿਬ,ਇਸਰਹੇਲ , ਭਗੜਾਣਾ ਸਾਹਿਬ ਅਤੇ ਉਗਾਣੀ ਸਾਹਿਬ ਰੁਕ ਕੇ ਜਾਣ ਤੋਂ ਪਹਿਲਾਂ ਪਿੰਡ ਭਗੜਾਣਾ ਸ਼ਹੀਦ ਮਦਨ ਸਿੰਘ ਅਤੇ ਸ਼ਹੀਦ ਕੋਠਾ ਸਿੰਘ ਦੇ ਘਰ ਹੋ ਕੇ ਗਏ ਅਤੇ ਇਹਨਾਂ ਦੇ ਮਾਪਿਆਂ ਨੂੰ ਕਿਹਾ ਆਪਣੇ ਪੁੱਤਰ ਮਦਨ ਸਿੰਘ ਤੇ ਕੋਠਾ ਸਿੰਘ ਨੂੰ ਅਨੰਦਪੁਰ ਸਾਹਿਬ ਭੇਜ ਦਿਓ ਉਸ ਤੋਂ ਬਾਅਦ ਦਿੱਲੀ ਦੇ ਚਾਂਦਨੀ ਚੌਕ ਵਿੱਚ ਗੁਰੂ ਤੇਗ ਬਹਾਦਰ ਜੀ ਨੇ ਦੇਸ਼ ਦੇ ਹਿੰਦੂਆਂ ਦੀ ਰਾਖੀ ਲਈ ਆਪਣੀ ਵੱਡੀ ਕੁਰਬਾਨੀ ਦੇ ਦਿੱਤੀ। ਇਸ ਸਮਾਗਮ ਵਿੱਚ ਕੁਝ ਸਮਾਜ ਸੇਵੀ ਕਰਨ ਵਾਲੀਆਂ ਮਹਿਲਾਵਾਂ ਦਾ ਸਿਰੋਪੇ ਪਾ ਕੇ ਅਤੇ ਫਲਾਂ ਦਾ ਇੱਕ ਇੱਕ ਪੌਦਾ ਭੇਟ ਕਰਕੇ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ। ਜ਼ਿਲ੍ਹਾ ਫਤਿਹਗੜ੍ਹ ਅਤੇ ਇਲਾਕੇ ਤੋਂ ਆਈਆਂ ਹੋਈਆਂ ਉੱਘੀਆਂ ਸ਼ਖਸੀਅਤਾਂ ਨੂੰ ਵੀ ਸਰੋਪੇ ਪਾ ਕੇ ਅਤੇ ਪੌਦੇ ਦੇ ਕੇ ਸਨਮਾਨਿਤ ਕੀਤਾ ਗਿਆ। ਪਿੰਡ ਕੋਟਲਾ ਬਜਵਾੜਾ ਦੇ ਦਰਸ਼ਨ ਸਿੰਘ ਮਹਿਰਾ ਅਤੇ ਗੁਰਦੇਵ ਸਿੰਘ ਮਹਿਰਾ ਡੇਰਾ ਮੀਰ ਮੀਰਾ ਅਤੇ ਪਿੰਡ ਜੰਡਾਲੀ ਦੇ ਮਨਜੀਤ ਸਿੰਘ ਮਹਿਰਾ ਨੂੰ ਸ਼੍ਰੀ ਸਾਹਿਬ ਅਤੇ ਸਿਰੋਪੇ ਭੇਂਟ ਕਰਕੇ ਮਹਾਨ ਸ਼ਹੀਦ ਮੋਤੀ ਮਹਿਰਾ ਅਵਾਰਡ ਨਾਲ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ ਕਿਉਂਕਿ ਇਹ ਸ਼ਖ਼ਸੀਅਤਾਂ ਦਾ ਰੁੱਖ ਲਗਾਓ ਮੁਹਿੰਮ ਅਤੇ ਸਮਾਜ ਸੇਵਾ ਕੰਮਾਂ ਦੇ ਵਿੱਚ ਵੱਡਾ ਅਹਿਮ ਯੋਗਦਾਨ ਹਮੇਸ਼ਾ ਰਿਹਾ ਹੈ । ਇਸ ਮੌਕੇ ਨੌਵੀਂ ਪਾਤਸ਼ਾਹੀ ਗੁਰਦੁਆਰਾ ਸਾਹਿਬ ਵਿਖੇ ਸਾਰੇ ਵਰਕਰਾਂ ਨੇ ਨਤਮਸਤਕ ਹੋ ਕੇ ਗੁਰੂ ਤੇਗ ਬਹਾਦਰ ਜੀ ਦਾ ਆਸ਼ੀਰਵਾਦ ਲਿਆ ਗਿਆ ਅਤੇ ਗੁਰੂ ਦਾ ਲੰਗਰ ਵੀ ਛਕਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਨੌਵੀਂ ਪਾਤਸ਼ਾਹੀ ਗੁਰਦੁਆਰਾ ਸਾਹਿਬ ਦੇ ਮੈਨੇਜਰ ਜਸਵੰਤ ਸਿੰਘ ਭਗੜਾਣਾ, ਰਣਧੀਰ ਸਿੰਘ ਝਾਂਮਪੁਰ, ਭੀਮ ਸਿੰਘ, ਨਿਹੰਗ ਬਾਬਾ ਅਜਾਇਬ ਸਿੰਘ ਭਗੜਾਣਾ ਸਿੰਘ ਭਗੜਾਣਾ , ਦਲਬੀਰ ਸਿੰਘ ਭਗੜਾਣਾ, ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਜਸਮੇਲ ਸਿੰਘ ਬਲਸੁਆ, ਹਰਦਿਆਲ ਸਿੰਘ ਹੈਂਡ ਗੁਰਦੁਆਰਾ ਗੁਰੂ ਰਵਿਦਾਸ ਜੀ, ਪ੍ਰਧਾਨ ਹਰੀ ਸਿੰਘ ਰਵਿਦਾਸ, ਜੀਤ ਸਿੰਘ ਸੇਵਾਦਾਰ,ਓ ਪੀ ਜਿਊਲਰ ਦੇ ਪ੍ਰਧਾਨ ਸੁਨੀਲ ਵਰਮਾ, ਮਲਕੀਤ ਸਿੰਘ ਨਰੈਣਾ , ਜਸਵੀਰ ਸਿੰਘ ਭਗੜਾਣਾ, ਜਸਵੀਰ ਸਿੰਘ ਚੱਢਾ ਸਰਹਿੰਦ,ਬਾਬਾ ਦਲੇਰ ਸਿੰਘ ਖਾਲਸਾ , ਮਹਿੰਦਰ ਸਿੰਘ ਮਿੰਦੀ , ਬਲਵਿੰਦਰ ਸਿੰਘ ਗੋਗੀ ਬਹਾਦਰਗੜ੍ਹ , ਮਨਿਓਰਟੀ ਵਿੰਗ ਦੇ ਪ੍ਰਧਾਨ ਸੁੱਚਾ ਖਾਨ ਮਹਾਦੀਆਂ, ਰਣਧੀਰ ਸਿੰਘ ਝਾਂਮਪੁਰ, ਹਜ਼ਾਰਾਂ ਸਿੰਘ ਮੁਕਾਰੋਂਪੁਰ, ਹਰਪ੍ਰੀਤ ਹੈਪੀ ਤਲਾਣੀਆਂ, ਗੁਰਮੇਲ ਸਿੰਘ ਮਹਿਮੂਦਪੁਰ ਸੋਢੀਆ, ਜਸਵੀਰ ਸਿੰਘ ਭਗੜਾਣਾ,ਦਰਸ਼ਨ ਸਿੰਘ ਕੋਟਲਾ ਬਜਵਾੜਾ, ਰਣਧੀਰ ਸਿੰਘ ਧੀਰਾ, ਮੁਸਕਾਨ ਵਰਮਾ, ਹਰਭਜਨ ਕੌਰ , ਕੌਂਸਲਰ ਜਗਜੀਤ ਸਿੰਘ ਕੋਕੀ, ਅਮਰਜੀਤ ਕੌਰ , ਗਿੰਨੀ , ਗੁਰਮੀਤ ਸਿੰਘ ਮਹਿਮੂਦਪੁਰ , ਨੰਦ ਲਾਲ , ਗੁਰਦੀਪ ਸਿੰਘ ਭਾਗਨਪੁਰ ਪ੍ਰੈਸ ਸਕੱਤਰ ਪੰਜਾਬ ਆਦਿ ਹਾਜ਼ਰ ਸਨ

Comments

Popular posts from this blog

ਮੈਡੀਕਲ ਕੈਂਪਾਂ ਦਾ ਆਯੋਜਨ ਲੋਕਾਂ ਦੇ ਵਿੱਚ ਜਾਗਰੂਕਤਾ ਪੈਦਾ ਕਰਦਾ : ਰਾਏ

ਰਾਈਸ ਮਿਲਰਜ ਐਸੋਸੀਏਸ਼ਨ ਸਰਹਿੰਦ ਵੱਲੋਂ ਮੁੱਖ ਮੰਤਰੀ ਨੂੰ ਸਨਮਾਨਿਤ ਕੀਤਾ ਗਿਆ

ਮੁੱਖ ਮੰਤਰੀ ਭਗਵੰਤ ਮਾਨ ਨੇ ਆੜਤੀਆਂ ਦੀਆਂ ਮੁਸ਼ਕਿਲਾਂ ਸੁਣੀਆਂ