ਸਮਾਜ ਸੇਵੀ ਕਪਿਲ ਕਾਂਸਲ ਨੇ ਚੌਥੇ ਮਹਾ ਗਣੇਸ਼ ਉਤਸਵ ਦਾ ਕੀਤਾ ਕਾਰਡ ਜਾਰੀ
ਨੌਜਵਾਨ ਪੀੜੀ ਨੂੰ ਧਰਮ ਅਤੇ ਸੱਭਿਆਚਾਰ ਨਾਲ ਜੋੜਨ ਲਈ ਅਜਿਹੇ ਸਮਾਗਮ ਸਮੇਂ ਦੀ ਮੁੱਖ ਲੋੜ ਕਾਂਸਲ
ਫਤਿਹਗੜ੍ਹ ਸਾਹਿਬ 17 ਅਗਸਤ ( ਸਤਨਾਮ ਚੌਹਾਨ, ਕੁਲਦੀਪ ਬਾਲਪੁਰ ):- ਪ੍ਰਾਚੀਨ ਪੰਚ ਮੁਖੀ ਸ਼ਿਵ ਮੰਦਰ (ਰਾਧਾ ਮਾਧਵ ਗਊਸ਼ਾਲਾ) ਸਰਹਿੰਦ ਸ਼ਹਿਰ ਵਿਖੇ ਪ੍ਰਾਚੀਨ ਪੰਚ ਮੁਖੀ ਸ਼ਿਵ ਮੰਦਰ ਸੇਵਾ ਸੰਮਤੀ ਵਲੋਂ ਕਰਵਾਏ ਜਾ ਰਹੇ ਚੌਥੇ ਮਹਾ ਗਣੇਸ਼ ਉਤਸਵ ਸਮਾਗਮ ਦਾ ਕਾਰਡ ਧਾਰਮਿਕ ਅਤੇ ਸਮਾਜਿਕ ਖੇਤਰ ਵਿਚ ਵੱਡਾ ਯੋਗਦਾਨ ਪਾਉਣ ਵਾਲੇ ਸਮਾਜ ਸੇਵਕ ਕਪਿਲ ਕਾਂਸਲ ਵਲੋਂ ਜਾਰੀ ਕੀਤਾ ਗਿਆ। ਇਸ ਮੌਕੇ ਸ੍ਰੀ ਕਾਂਸਲ ਨੇ ਸੰਮਤੀ ਦੇ ਨੌਜਵਾਨਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਨ੍ਹਾਂ ਵਲੋਂ ਕੀਤਾ ਜਾ ਰਿਹਾ ਉਪਰਾਲਾ ਸ਼ਲਾਘਾਯੋਗ ਹੈ, ਕਿਉਂਕਿ ਜੇਕਰ ਨੌਜਵਾਨ ਪੀੜ੍ਹੀ ਆਪਣੇ ਧਰਮ ਸੱਭਿਆਚਾਰ ਨਾਲ ਜੁੜੀ ਰਹੇਗੀ ਤਾਂ ਉਹ ਸਮਾਜਿਕ ਬੁਰਾਈਆਂ ਤੋਂ ਵੀ ਬਚੀ ਰਹੇਗੀ। ਇਸ ਮੌਕੇ ਪ੍ਰਾਚੀਨ ਪੰਚ ਮੁਖੀ ਸ਼ਿਵ ਮੰਦਰ ਸੇਵਾ ਸੰਮਤੀ ਦੇ ਕਾਨੂੰਨੀ ਸਲਾਹਕਾਰ ਐਡਵੋਕੇਟ ਗੁਰਜੀਤ ਸਿੰਘ ਲੋਗੀ, ਪ੍ਰਧਾਨ ਤਰੁਣ ਸ਼ਰਮਾ ਅਤੇ ਅੰਕਿਤ ਨੇ ਦੱਸਿਆ ਕਿ 27 ਅਗਸਤ ਤੋਂ 31 ਅਗਸਤ ਤੱਕ ਗਣੇਸ਼ ਉਤਸਵ ਸਬੰਧੀ ਸਮਾਗਮ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ 27 ਸਤੰਬਰ ਨੂੰ ਸਵੇਰੇ ਮੰਦਰ ਵਿਚ ਪੂਜਾ ਅਰਚਨਾ ਨਾਲ ਸ੍ਰੀ ਗਣੇਸ਼ ਜੀ ਦੀ ਮੂਰਤੀ ਦੀ ਸਥਾਪਨਾ ਕੀਤੀ ਜਾਵੇਗੀ, ਉਪਰੰਤ ਰੋਜ਼ਾਨਾ ਸਵੇਰੇ ਪੂਜਾ ਅਤੇ ਸ਼ਾਮ ਨੂੰ ਵੱਖ-ਵੱਖ ਭਜਨ ਮੰਡਲੀਆਂ ਵਲੋਂ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੀਆਂ, ਜਿਸ ਉਪਰੰਤ ਆਰਤੀ ਹੋਵੇਗੀ ਅਤੇ ਲੰਗਰ ਪ੍ਰਸ਼ਾਦ ਵੀ ਵਰਤਾਇਆ ਜਾਵੇਗਾ। ਇਸ ਤੋਂ ਇਲਾਵਾ 31 ਅਗਸਤ ਦਿਨ ਐਤਵਾਰ ਨੂੰ ਸਵੇਰੇ ਪੂਜਾ ਕੀਤੀ ਜਾਵੇਗੀ ਉਪਰੰਤ 10 ਵਜੇ ਤੋਂ ਪਵਨ ਵਰਮਾ ਰਜਿੰਦਰ ਵਰਮਾ ਸ੍ਰੀ ਰਾਧਾ ਰਾਸਿਕ ਸਰਹਿੰਦ ਵੱਲੋਂ ਸੰਕੀਰਤਨ ਕੀਤਾ ਜਾਵੇਗਾ ਤੇ ਸੰਗਤਾਂ ਲਈ ਬ੍ਰਹਮ ਭੋਜ ਵਿਸ਼ਾਲ ਭੰਡਾਰਾ ਕਰਵਾਇਆ ਜਾਵੇਗਾ ਅਤੇ ਬਾਅਦ ’ਚ ਮੂਰਤੀ ਵਿਸਰਜਨ ਤੋਂ ਪਹਿਲਾਂ ਸ਼ਹਿਰ ’ਚ ਸ਼ੋਭਾ ਯਾਤਰਾ ਵੀ ਕੱਢੀ ਜਾਵੇਗੀ। ਉਨ੍ਹਾਂ ਸੰਗਤਾਂ ਨੂੰ ਇਸ ਮਹਾਨ ਉਤਸਵ ’ਚ ਵਧ ਚੜ੍ਹ ਕੇ ਸ਼ਾਮਿਲ ਹੋਣ ਦੀ ਅਪੀਲ ਕੀਤੀ। ਇਸ ਮੌਕੇ ਅਰੋੜਾ, ਗੌਰਵ ਅਰੋੜਾ, ਪਵਨ ਕੁਮਾਰ, ਨਿਰਦੋਸ਼ ਕੁਮਾਰ, ਲਵਨੀਸ਼ ਧੀਮਾਨ ਸੀਏ ਕਰਨ ਸ਼ਰਮਾ ਲਵਿਸ਼ ਗੱਖੜ ਗਾਬਾ ਹਰਸ਼ ਆਦਿ ਹਾਜ਼ਰ ਸਨ। ਚੌਥੇ ਮਹਾ ਗਣੇਸ਼ ਉਤਸਵ ਦਾ ਕਾਰਡ ਜਾਰੀ ਕਰਦੇ ਹੋਏ ਉੱਗੇ ਸਮਾਜ ਸੇਵਕ ਕਪਿਲ ਕਾਂਸਲ ਤੇ ਸਮੂਹ ਸਭਾ ਦੇ ਆਗੂ
Comments
Post a Comment