ਸਫ਼ਾਈ ਸੇਵਕਾਂ ਦਾ ਸਨਮਾਨ
ਬਸੀ ਪਠਾਣਾਂ 9 ਅਪ੍ਰੈਲ, ਮਨੀ ਕੁਮਾਰ: -ਪੰਜਾਬ ਪ੍ਰਦੇਸ ਵਾਲਮੀਕਿ ਸਭਾਂ ਦੇ ਪ੍ਰਧਾਨ ਰਾਜੀਵ ਵਾਲਮੀਕਿ ਦੇ ਵਲੋ ਬਸੀ ਪਠਾਣਾ ਦੇ ਸਫਾਈ ਕਰਮਚਾਰੀ ਨੂੰ ਸਨਮਾਨਿਤ ਕੀਤਾ ਗਿਆ ਅਤੇ ਕਿਹਾ ਇਹੋ ਜਿਹੇ ਸਮੇਂ ਦੌਰਾਨ ਜਿਥੇ ਅਸੀਂ ਇੱਕ ਦੂਜੇ ਨਾਲ ਹੱਥ ਮਿਲਾਣ ਤੋਂ ਵੀ ਡਰਦੇ ਹਾਂ, ਇੱਕ ਦੂਜੇ ਤੋਂ ਇੱਕ ਮੀਟਰ ਦੀ ਦੂਰੀ ਤੇ ਖੜਦੇ ਹਾਂ ਉਥੇ ਮੈਂ ਦਿਲੋਂ ਸਲਾਮ ਕਰਦਾ ਉਹਨਾਂ ਸਫਾਈ ਕਰਮਚਾਰੀਆਂ ਨੂੰ ਜਿਹੜੇ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਸਾਡੇ ਲਈ ਸਾਡੇ ਘਰ ਦਾ ਕੂੜਾ ਅਤੇ ਮਹੱਲਿਆਂ ਦੀਆਂ ਗਲੀਆਂ ਨਾਲੀਆਂ ਸਾਫ ਕਰ ਕੂੜਾ ਕਰਕਟ ਚੁੱਕ ਰਹੇ ਹਨ ਤਾਂ ਜੋ ਹਰ ਨਾਗਰਿਕ ਹਰ ਤਰਾਂ ਦੀ ਗੰਦਗੀ ਅਤੇ ਵਾਇਰਸ ਤੋਂ ਬਚ ਸਕੇ । ਮੈਂ ਅਰਦਾਸ ਕਰਦਾਂ ਹਾਂ ਮੇਰੇ ਇਹ ਵੀਰ ਭਰਾਵਾਂ ਨੂੰ ਪ੍ਰਮਾਤਮਾ ਚੜਦੀ ਕਲਾ ਬਖਸ਼ੇ।
Comments
Post a Comment