ਸਿਹਤ ਸੰਸਥਾਵਾਂ ਵਿੱਚ ਬੱਚਿਆਂ ਦਾ ਟੀਕਾਕਰਨ ਸ਼ੁਰੂ Get link Facebook X Pinterest Email Other Apps April 16, 2020 ਫਤਿਹਗੜ ਸਾਹਿਬ: ਹਰ ਬੁੱਧਵਾਰ ਜਿ਼ਲ੍ਹੇ ਦੀਆਂ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਬੱਚਿਆਂ ਦਾ ਟੀਕਾਕਰਨ ਤੇ ਗਰਭਵਤੀ ਔਰਤਾਂ ਦੀ ਹੁੰਦੀ ਹੈ ਸਿਹਤ ਜਾਂਚਕੋਰੋਨਾ ਤੋਂ ਬਚਾਅ ਲਈ ਵਰਤੀਆਂ ਜਾ ਰਹੀਆਂ ਨੇ ਸਾਰੀਆਂ ਸਾਵਧਾਨੀਆਂ Get link Facebook X Pinterest Email Other Apps Comments
ਮੈਡੀਕਲ ਕੈਂਪਾਂ ਦਾ ਆਯੋਜਨ ਲੋਕਾਂ ਦੇ ਵਿੱਚ ਜਾਗਰੂਕਤਾ ਪੈਦਾ ਕਰਦਾ : ਰਾਏ August 19, 2025 ਸੰਗਤਪੁਰ ਸੋਢੀਆਂ ਵਿਖੇ ਆਯੁਰਵੈਦਿਕ ਤੇ ਹੋਮਿਓਪੈਥੀ ਮੈਡੀਕਲ ਕੈਂਪ ਲਗਾਇਆ ਫਤਿਹਗੜ੍ਹ ਸਾਹਿਬ 19 ਅਗਸਤ (ਸਤਨਾਮ ਚੌਹਾਨ, ਕੁਲਦੀਪ ਬਾਲਪੁਰ):- ਡਾਇਰੈਕਟਰ ਆਯੁਰਵੈਦਾ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਫਰੀ ਆਯੁਸ਼ ਕੈਂਪ ਜਿਲਾ ਆਯੁਰਵੈਦਿਕ ਅਤੇ ਯੂਨਾਨੀ ਅਫਸਰ ਫਤਹਿਗੜ ਸਾਹਿਬ ਡਾ. ਮੰਜੂ ਦੀ ਯੋਗ ਅਗਵਾਈ ਦੇ ਵਿੱਚ ਸੰਗਤਪੁਰ ਸੋਢੀਆਂ ਫਤਹਿਗੜ ਸਾਹਿਬ ਵਿਖੇ ਲਗਾਇਆ ਗਿਆ। ਕੈਂਪ ਦੇ ਵਿੱਚ ਕੁੱਲ 828 ਮਰੀਜ਼ਾਂ ਦਾ ਚੈੱਕ ਅਪ ਕਰਕੇ ਫਰੀ ਦਵਾਈਆਂ ਦਿੱਤੀਆਂ ਗਈਆਂ। ਇਸ ਕੈਂਪ ਦੇ ਵਿੱਚ 421 ਮਰੀਜ਼ਾਂ ਨੂੰ ਆਯੁਰਵੈਦਿਕ ਅਤੇ 407 ਮਰੀਜ਼ਾਂ ਨੂੰ ਹੋਮਿਓਪੈਥੀਕ ਦਵਾਈਆਂ ਦਿੱਤੀਆਂ ਗਈਆਂ। ਬਹੁਤ ਸਾਰੇ ਮਰੀਜ਼ਾਂ ਦੇ ਖੂਨ ਦੇ ਟੈਸਟ ਵੀ ਕੀਤੇ ਗਏ। ਇਸ ਮੌਕੇ ਆਪ ਆਗੂ ਐਡਵੋਕੇਟ ਕੰਵਰਵੀਰ ਸਿੰਘ ਰਾਏ ਨੇ ਮੁੱਖ ਮਹਿਮਾਨ ਵਜੋਂ, ਜਦ ਕਿ ਯੂਥ ਹਲਕਾ ਪ੍ਰਧਾਨ ਦਿਲਪ੍ਰੀਤ ਸਿੰਘ ਭੱਟੀ ਅਤੇ ਮਿਸਿਜ ਇੰਡੀਆ ਨੌਰਥ 2018 ਕਨਨ ਸੇਠ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਇਸ ਦੌਰਾਨ ਉਨਾਂ ਜਿੱਥੇ ਮਰੀਜ਼ਾਂ ਦਾ ਹਾਲ ਜਾਣਿਆ, ਉਥੇ ਹੀ ਕੈਂਪ ਦਾ ਜਾਇਜ਼ਾ ਵੀ ਲਿਆ। ਇਸ ਮੌਕੇ ਐਡਵੋਕੇਟ ਕੰਵਰਵੀਰ ਸਿੰਘ ਰਾਏ ਨੇ ਸੰਬੋਧਨ ਕਰਦਿਆਂ ਕਿਹਾ ਕਿ ਆਯੁਰਵੈਦਿਕ ਵਿਭਾਗ ਵੱਲੋਂ ਕੀਤਾ ਗਿਆ ਇਹ ਆਯੋਜਨ ਬਹੁਤ ਹੀ ਵਧੀਆ ਹੈ। ਇਹਨਾਂ ਕੈਂਪਾਂ ਦੇ ਨਾਲ ਜਿੱਥੇ ਲੋਕਾਂ ਨੂੰ ਮੁਫਤ ਦਵਾਈਆਂ ਮਿਲਦੀਆਂ ਹਨ, ਉਥੇ ਹੀ ਸਿਹਤ ਪ੍ਰਤੀ ਜਾਗਰੂਕਤਾ ਵੀ ਆਉਂਦੀ ਹੈ। ਉਹਨਾਂ ਕ... Read more
ਰਾਈਸ ਮਿਲਰਜ ਐਸੋਸੀਏਸ਼ਨ ਸਰਹਿੰਦ ਵੱਲੋਂ ਮੁੱਖ ਮੰਤਰੀ ਨੂੰ ਸਨਮਾਨਿਤ ਕੀਤਾ ਗਿਆ August 14, 2025 ਫਤਿਹਗੜ੍ਹ ਸਾਹਿਬ, 14 ਅਗਸਤ ( ਸਤਨਾਮ ਚੌਹਾਨ, ਕੁਲਦੀਪ ਬਾਲਪੁਰ)- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸ੍ਰੀ ਫਤਿਹਗੜ੍ਹ ਸਾਹਿਬ ਪਹੁੰਚਣ ਤੇ ਰਾਈਸ ਮਿੱਲ ਐਸੋਸੀਏਸ਼ਨ ਸਰਹਿੰਦ ਵੱਲੋਂ ਕੁਲਦੀਪ ਸਿੰਘ ਸੌਂਢਾ ਪ੍ਰਧਾਨ, ਦਰਬਾਰਾ ਸਿੰਘ ਰੰਧਾਵਾ੍, ਅੰਸ਼ੁਲ ਵਰਮਾ, ਸਤੀਸ਼ ਮੱਖਣ ਤੇ ਹੋਰ ਰਾਈਸ ਮਿਲਰਾਂ ਵੱਲੋਂ ਸਨਮਾਨਿਤ ਕੀਤਾ ਗਿਆl ਇਸ ਮੌਕੇ ਸੈਲਰ ਐਸੋਸੀਏਸ਼ਨ ਸਰਹੰਦ ਦੇ ਪ੍ਰਧਾਨ ਕੁਲਦੀਪ ਸਿੰਘ ਸੌਂਢਾ ਨੇ ਰਾਈਸ ਮਿਲ ਐਸੋਸੀਏਸ਼ਨ ਵੱਲੋਂ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੂੰ ਆਉਣ ਵਾਲੇ ਪੈਡੀਸੀਜਨ 2025- 26 ਚਾਵਲ ਮਿਲਿੰਗ ਤੇ ਰਾਈਸ ਸਪੇਸ ਬਾਰੇ ਜਾਣੂ ਕਰਾਇਆ l ਉਨਾਂ ਸੈਲੋਰ ਐਸੋਸੀਏਸ਼ਨ ਦੀਆਂ ਹੋਰ ਮੁਸ਼ਕਿਲਾਂ ਵੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਦੱਸੀਆਂ l ਜਿਸ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਭਰੋਸਾ ਦਿਤਾ ਕਿ ਪੰਜਾਬ ਸਰਕਾਰ ਵੱਲੋਂ ਰਾਈਸ ਇੰਡਸਟਰੀ ਨੂੰ ਕਿਸੇ ਕਿਸਮ ਦੀ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਜੋ ਵੀ ਰਾਈਸ ਮਿਲਰਜ ਦੀਆਂ ਮੁਸ਼ਕਿਲਾਂ ਹਨ ਉਹਨਾਂ ਨੂੰ ਛੇਤੀ ਹੀ ਦੂਰ ਕੀਤਾ ਜਾਵੇਗਾ। ਇਸ ਮੌਕੇ ਵਿਧਾਇਕ ਐਡਵੋਕੇਟ ਲਖਬੀਰ ਸਿੰਘ ਰਾਏ, ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ, ਵਿਧਾਇਕ ਰੁਪਿੰਦਰ ਸਿੰਘ ਹੈਪੀ, ਐਡਵੋਕੇਟ ਗੁਰਮੀਤ ਸਿੰਘ ਬਾਜਵਾ, ਐਡਵੋਕੇਟ ਗੁਰਪ੍ਰੀਤ ਸਿੰਘ ਕੈੜਾ, ਆਪ ਪਾਰਟੀ ਦੇ ਬਲਾਕ ਪ੍ਰਧਾਨ ਮਨਦੀਪ ਸਿੰਘ ਪੋਲਾ ਅਤੇ ਹੋਰ ਹਾਜ਼ਰ ਸਨ l Read more
ਮੁੱਖ ਮੰਤਰੀ ਭਗਵੰਤ ਮਾਨ ਨੇ ਆੜਤੀਆਂ ਦੀਆਂ ਮੁਸ਼ਕਿਲਾਂ ਸੁਣੀਆਂ August 14, 2025 ਫਤਿਹਗੜ੍ਹ ਸਾਹਿਬ, 14 ਅਗਸਤ (ਸਤਨਾਮ ਚੌਹਾਨ, ਕੁਲਦੀਪ ਬਾਲਪੁਰ)- ਆੜਤੀ ਐਸੋਸੀਏਸ਼ਨ ਸਰਹਿੰਦ ਦੇ ਪ੍ਰਧਾਨ ਤਰਸੇਮ ਲਾਲ ਉਪਲ ਅਤੇ ਆੜਤੀ ਐਸੋਸੀਏਸ਼ਨ ਮੂਲੇਪੁਰ ਦੇ ਪ੍ਰਧਾਨ ਐਡਵੋਕੇਟ ਰਾਜੇਸ਼ ਉੱਪਲ ਦੀ ਅਗਵਾਈ ਵਿੱਚ ਇੱਕ ਵਫਦ ਮੁੱਖ ਮੰਤਰੀ ਭਗਵੰਤ ਮਾਨ ਨੂੰ ਆੜਤੀ ਐਸੋਸੀਏਸ਼ਨ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਨਮਾਨਿਤ ਕੀਤਾ ਅਤੇ ਆੜਤੀਆਂ ਦੀਆਂ ਮੁਸ਼ਕਿਲਾਂ ਦੱਸੀਆਂl ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਆੜਤੀਆ ਐਸੋਸੀਏਸ਼ਨ ਦੇ ਪ੍ਰਧਾਨ ਤਰਸੇਮ ਲਾਲ ਉੱਪਲ ਅਤੇ ਐਡਵੋਕੇਟ ਰਜੇਸ਼ ਉੱਪਲ ਨੇ ਮੰਗ ਕੀਤੀ ਕਿ ਆੜਤੀਆਂ ਨੂੰ ਰਾਹਤ ਪਹੁੰਚਾਉਣ ਲਈ ਪੰਜਾਬ ਸਰਕਾਰ ਪੰਜਾਬ ਭਰ ਵਿੱਚ ਅਨਾਜ ਮੰਡੀਆਂ ਵਿੱਚ ਆੜਤੀਆਂ ਨੂੰ ਅਲਾਟ ਹੋਈਆਂ ਦੁਕਾਨਾਂ ਅਤੇ ਪਲਾਟਾਂ ਤੇ ਬਿਆਜ ਤੇ ਜੁਰਮਾਨੇ ਦੇ ਬੋਝ ਨੂੰ ਘਟਾਉਣ ਲਈ ਯਸ਼ਮੁਕਤ ਨਿਪਟਾਰਾ, (ਓਟੀਐਸ) ਸਕੀਮ ਲੈ ਕੇ ਆਵੇ, ਜਿਸ ਨਾਲ ਇਨ੍ਹਾਂ ਦੁਕਾਨਾਂ ਦਾ ਬਕਾਇਆ ਭਰਿਆ ਜਾ ਸਕੇ l ਉਹਨਾਂ ਕਿਹਾ ਕਿ ਅਨਾਜ ਮੰਡੀ ਸਰਹਿੰਦ ਦੀਆਂ ਸੜਕਾਂ ਦੀ ਰਿਪੇਅਰ ਬਹੁਤ ਜਰੂਰੀ ਹੈ, ਇਸ ਲਈ ਫੰਡ ਜਾਰੀ ਕੀਤਾ ਜਾਵੇ। ਇਸ ਵਾਰ ਫਸਲ ਛੇਤੀ ਆਉਣ ਦੀ ਸੰਭਾਵਨਾ ਹੈ, ਇਸ ਲਈ ਫਸਲ ਦੀ ਖਰੀਦ ਦੇ ਪ੍ਰਬੰਧ ਅਗੇਤੇ ਕੀਤੇ ਜਾਣl ਅਨਾਜ ਮੰਡੀ ਸਰਹਿੰਦ ਦਾ ਅੱਧਾ ਫੜ, ਜਿਸ ਤੇ ਇੱਟਾਂ ਦਾ ਫਰਸ਼ ਲੱਗਿਆ ਹੋਇਆ ਹੈ, ਉਸ ਨੂੰ ਪੱਕਾ ਕੀਤਾ ਜਾਵੇ l ਉਹਨਾਂ ਦੱਸਿਆ ਕਿ... Read more
Comments
Post a Comment