ਫਤਹਿਗੜ੍ਹ ਸਾਹਿਬ 25 ਦਸੰਬਰ (ਸਤਨਾਮ ਚੌਹਾਨ) ਸ਼ਹੀਦੀ ਸਭਾ ਦੌਰਾਨ ਜ਼ਿਲ੍ਹਾ ਪ੍ਰਸ਼ਾਸਨ, ਫ਼ਤਹਿਗੜ੍ਹ ਸਾਹਿਬ ਵੱਲੋਂ ਸ਼ਰਧਾਲੂਆਂ ਦੀ ਸਹੂਲਤ ਲਈ ਵਿਆਪਕ ਪ੍ਰਬੰਧ ਕੀਤੇ ਗਏ ਹਨ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀਮਤੀ ਅੰਮ੍ਰਿਤ ਕੌਰ ਗਿੱਲ ਨੇ ਇਹ ਵੀ ਦੱਸਿਆ ਕਿ ਆਮ ਖਾਸ ਬਾਗ, ਸਰਹਿੰਦ ਵਿਖੇ 25 ਅਤੇ 26 ਦਸੰਬਰ ਨੂੰ ਸ਼ਾਮ 6:00 ਵਜੇ ਤੋਂ 08:00 ਵਜੇ ਤੱਕ ਸ਼੍ਰੀ ਹਰਬਕਸ਼ ਸਿੰਘ ਲਾਟਾ ਦੇ ਨਿਰਦੇਸ਼ਨ ਹੇਠ ਇਤਿਹਾਸਕ ਨਾਟਕ 'ਜਿੰਦਾਂ ਨਿੱਕੀਆਂ' ਦੀ ਪੇਸ਼ਕਾਰੀ ਕੀਤੀ ਜਾਵੇਗੀ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸ਼ਹੀਦੀ ਸਭਾ ਦੇ ਮੱਦੇਨਜ਼ਰ ਆਵਾਜਾਈ ਦੇ ਬਦਲਵੇਂ ਪ੍ਰਬੰਧ ਕੀਤੇ ਗਏ ਹਨ, ਜਿਸ ਤਹਿਤ ਲਾਈਟ ਟ੍ਰੈਫਿਕ, ਟੀ-ਪੁਆਂਇੰਟ ਬਡਾਲੀ ਆਲਾ ਸਿੰਘ ਤੋਂ ਵਾਇਆ ਹੰਸਾਲੀ ਸਾਹਿਬ ਤੋਂ ਨਬੀਪੁਰ ਤੋਂ ਜੀ.ਟੀ. ਰੋਡ, ਸਰਹਿੰਦ ਰਾਹੀਂ ਪਟਿਆਲਾ, ਗੋਬਿੰਦਗੜ੍ਹ, ਅਮਲੋਹ, ਖੰਨਾ ਅਤੇ ਲੁਧਿਆਣਾ ਜਾਵੇਗੀ। ਹੈਵੀ ਟਰੈਫਿਕ ਟੀ-ਪੁਆਂਇੰਟ ਬਡਾਲੀ ਆਲਾ ਸਿੰਘ ਤੋਂ ਵਾਇਆ ਬੀਬੀਪੁਰ-ਬਰਾਸ ਤੋਂ ਰਜਿੰਦਰਗੜ੍ਹ ਤੋਂ ਜੀ ਟੀ ਰੋਡ ਪਟਿਆਲਾ, ਸਰਹਿੰਦ ਗੋਬਿੰਦਗੜ੍ਹ ਅਮਲੋਹ, ਖੰਨਾ ਤੇ ਲੁਧਿਆਣਾ ਜਾਵੇਗੀ। ਉਨ੍ਹਾਂ ਦੱਸਿਆ ਕਿ ਟੀ-ਪੁਆਇੰਟ ਭੈਰੋਂਪੁਰ ਬਾਈਪਾਸ ਰੋਡ ਵਾਇਆ ਮੰਡੋਫਲ ਤੋਂ ਸ਼ਮਸ਼ੇਰ ਨਗਰ ਚੌਕ ਤੋਂ ਮਾਧੋਪੁਰ ਚੌਕ ਅਤੇ ਓਵਰ ਬ੍ਰਿਜ ਤੋਂ ਜੀ ਟੀ ਰੋਡ ਤੋਂ ਪਟਿਆਲਾ ਸਰਹਿੰਦ ਗੋਬਿੰਦਗੜ੍ਹ, ਅਮਲੋਹ, ਮਲੇਰਕੋਟਲਾ, ਖੰਨਾ ਅਤੇ ਲੁਧਿਆਣਾ ਜਾਇਆ ਜਾ ਸਕੇਗਾ।ਇਸ ਤੋਂ ਇਲਾਵਾ ਪੁਰਾਣੇ ਓਵਰਬ੍...