ਸ਼ਹੀਦੀ ਸਭਾ ਦੌਰਾਨ ਸੰਗਤ ਨੂੰ ਨਹੀਂ ਆਉਣ ਦਿੱਤੀ ਜਾਵੇਗੀ ਕੋਈ ਦਿੱਕਤ: ਡਿਪਟੀ ਕਮਿਸ਼ਨਰ

ਫਤਹਿਗੜ੍ਹ ਸਾਹਿਬ 25 ਦਸੰਬਰ (ਸਤਨਾਮ ਚੌਹਾਨ)
ਸ਼ਹੀਦੀ ਸਭਾ ਦੌਰਾਨ ਜ਼ਿਲ੍ਹਾ ਪ੍ਰਸ਼ਾਸਨ, ਫ਼ਤਹਿਗੜ੍ਹ ਸਾਹਿਬ ਵੱਲੋਂ ਸ਼ਰਧਾਲੂਆਂ ਦੀ ਸਹੂਲਤ ਲਈ ਵਿਆਪਕ ਪ੍ਰਬੰਧ ਕੀਤੇ ਗਏ ਹਨ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀਮਤੀ ਅੰਮ੍ਰਿਤ ਕੌਰ ਗਿੱਲ ਨੇ ਇਹ ਵੀ ਦੱਸਿਆ ਕਿ ਆਮ ਖਾਸ ਬਾਗ, ਸਰਹਿੰਦ ਵਿਖੇ 25 ਅਤੇ 26 ਦਸੰਬਰ ਨੂੰ ਸ਼ਾਮ 6:00 ਵਜੇ ਤੋਂ 08:00 ਵਜੇ ਤੱਕ ਸ਼੍ਰੀ ਹਰਬਕਸ਼ ਸਿੰਘ ਲਾਟਾ ਦੇ ਨਿਰਦੇਸ਼ਨ ਹੇਠ ਇਤਿਹਾਸਕ ਨਾਟਕ 'ਜਿੰਦਾਂ ਨਿੱਕੀਆਂ' ਦੀ ਪੇਸ਼ਕਾਰੀ ਕੀਤੀ ਜਾਵੇਗੀ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸ਼ਹੀਦੀ ਸਭਾ ਦੇ ਮੱਦੇਨਜ਼ਰ ਆਵਾਜਾਈ ਦੇ ਬਦਲਵੇਂ ਪ੍ਰਬੰਧ ਕੀਤੇ ਗਏ ਹਨ, ਜਿਸ ਤਹਿਤ ਲਾਈਟ ਟ੍ਰੈਫਿਕ, ਟੀ-ਪੁਆਂਇੰਟ ਬਡਾਲੀ ਆਲਾ ਸਿੰਘ ਤੋਂ ਵਾਇਆ ਹੰਸਾਲੀ ਸਾਹਿਬ ਤੋਂ ਨਬੀਪੁਰ ਤੋਂ ਜੀ.ਟੀ. ਰੋਡ, ਸਰਹਿੰਦ ਰਾਹੀਂ ਪਟਿਆਲਾ, ਗੋਬਿੰਦਗੜ੍ਹ, ਅਮਲੋਹ, ਖੰਨਾ ਅਤੇ ਲੁਧਿਆਣਾ ਜਾਵੇਗੀ। ਹੈਵੀ ਟਰੈਫਿਕ ਟੀ-ਪੁਆਂਇੰਟ ਬਡਾਲੀ ਆਲਾ ਸਿੰਘ ਤੋਂ ਵਾਇਆ ਬੀਬੀਪੁਰ-ਬਰਾਸ ਤੋਂ ਰਜਿੰਦਰਗੜ੍ਹ ਤੋਂ ਜੀ ਟੀ ਰੋਡ ਪਟਿਆਲਾ, ਸਰਹਿੰਦ ਗੋਬਿੰਦਗੜ੍ਹ ਅਮਲੋਹ, ਖੰਨਾ ਤੇ ਲੁਧਿਆਣਾ ਜਾਵੇਗੀ।

ਉਨ੍ਹਾਂ ਦੱਸਿਆ ਕਿ ਟੀ-ਪੁਆਇੰਟ ਭੈਰੋਂਪੁਰ ਬਾਈਪਾਸ ਰੋਡ ਵਾਇਆ ਮੰਡੋਫਲ ਤੋਂ ਸ਼ਮਸ਼ੇਰ ਨਗਰ ਚੌਕ ਤੋਂ ਮਾਧੋਪੁਰ ਚੌਕ ਅਤੇ ਓਵਰ ਬ੍ਰਿਜ ਤੋਂ ਜੀ ਟੀ ਰੋਡ ਤੋਂ ਪਟਿਆਲਾ ਸਰਹਿੰਦ ਗੋਬਿੰਦਗੜ੍ਹ, ਅਮਲੋਹ, ਮਲੇਰਕੋਟਲਾ, ਖੰਨਾ ਅਤੇ ਲੁਧਿਆਣਾ ਜਾਇਆ ਜਾ ਸਕੇਗਾ।ਇਸ ਤੋਂ ਇਲਾਵਾ ਪੁਰਾਣੇ ਓਵਰਬ੍ਰਿਜ ਤੋਂ  ਸਮਸ਼ੇਰ ਨਗਰ ਚੌਂਕ ਤੋਂ ਮੰਡੋਫਲ ਤੋਂ ਟੀ ਪੁਆਇੰਟ ਭੈਰੋਂਪੁਰ ਤੋਂ ਚੁੰਨੀ ਰਾਹੀਂ ਚੰਡੀਗੜ੍ਹ, ਮੋਰਿੰਡਾ ਅਤੇ ਰੋਪੜ ਜਾਇਆ ਜਾ ਸਕੇਗਾ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਲਾਈਟ ਟ੍ਰੈਫਿਕ ਬੱਸ ਸਟੈਂਡ ਖਰੌੜਾ ਤੋਂ ਵਾਇਆ ਸਾਧੂਗੜ੍ਹ ਤੋਂ ਹੰਸਾਲੀ ਸਾਹਿਬ ਤੋਂ ਬਡਾਲੀ ਆਲਾ ਸਿੰਘ ਤੋਂ  ਚੰਡੀਗੜ੍ਹ, ਚੁੰਨੀ ਕਲਾਂ, ਮੋਰਿੰਡਾ ਅਤੇ ਰੋਪੜ ਜਾਇਆ ਜਾ ਸਕੇਗਾ। ਹੈਵੀ ਟ੍ਰੈਫਿਕ ਬੱਸ ਸਟੈਂਡ ਖਰੌੜਾ ਤੋਂ ਵਾਇਆ ਸਾਧੂਗੜ੍ਹ ਤੋਂ ਰਜਿੰਦਰਗੜ੍ਹ ਤੋਂ ਬਰਾਸ ਤੋਂ ਬੀਬੀਪੁਰ ਤੋਂ ਬਡਾਲੀ ਆਲਾ ਸਿੰਘ ਤੋਂ ਚੰਡੀਗੜ੍ਹ ਚੁੰਨੀ, ਮੋਰਿੰਡਾ ਅਤੇ ਰੋਪੜ ਜਾਇਆ ਜਾ ਸਕੇਗਾ।

ਉਨ੍ਹਾਂ ਦੱਸਿਆ ਕਿ ਟੀ ਪੁਅਇੰਟ ਨੇੜੇ ਊਸ਼ਾ ਮਾਤਾ ਮੰਦਰ ਬਾਈਪਾਸ ਰੋਡ ਬਸੀ ਪਠਾਣਾ ਵਾਇਆ ਜੜਖੇਲਾਂ ਚੌਂਕ ਤੋਂ ਪਿੰਡ ਫਿਰੋਜਪੁਰ ਤੋਂ ਡੇਰਾ ਮੀਰਮੀਰਾਂ ਤੋਂ ਗੋਬਿੰਦਗੜ੍ਹ, ਅਮਲੋਹ, ਖੰਨਾ, ਮਲੇਰਕੋਟਲਾ ਅਤੇ ਲੁਧਿਆਣਾ ਜਾਇਆ ਜਾ ਸਕਦਾ ਹੈ। ਨੇੜੇ ਆਈ.ਟੀ.ਆਈ. ਬਸੀ ਪਠਾਣਾ ਤੋਂ ਵਾਇਆ ਬਸੀ ਪਠਾਣਾ ਤੋਂ ਸ਼ਹੀਦਗੜ੍ਹ ਤੋਂ ਫ਼ਤਹਿਪੁਰ ਅਰਾਈਆਂ ਤੋਂ ਰਾਏਪੁਰ ਗੁੱਜਰਾਂ ਤੋਂ ਦੁਫੇੜਾ ਮੋੜ ਤੋਂ ਖੱਬੇ ਚੰਡੀਗੜ੍ਹ ਅਤੇ ਸੱਜੇ ਭੈਰੋਂਪੁਰ ਤੋਂ ਮੰਡੋਫਲ ਤੋਂ ਸਮਸ਼ੇਰ ਨਗਰ ਚੌਂਕ ਤੋਂ ਓਵਰਬ੍ਰਿਜ ਤੋਂ ਜੀ.ਟੀ. ਰੋਡ ਰਾਹੀਂ ਪਟਿਆਲਾ, ਜੀ ਟੀ ਰੋਡ ਸਰਹਿੰਦ, ਗੋਬਿੰਦਗੜ੍ਹ, ਅਮਲੋਹ, ਖੰਨਾ ਅਤੇ ਮਲੇਰਕੋਟਲਾ ਜਾਇਆ ਜਾ ਸਕੇਗਾ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸੰਗਤ ਦੀ ਸਹੂਲਤ ਲਈ ਸੂਚਨਾ ਤੇ ਮੈਡੀਕਲ ਸਹਾਇਤਾ ਕੇਂਦਰ ਸਥਾਪਿਤ ਕੀਤੇ ਗਏ ਹਨ ਜਿਸ ਤਹਿਤ  ਸੈਂਟਰਲ ਕੰਟਰੋਲ ਰੂਮ ਟਿੱਲਾ, ਨੇੜੇ ਗੁਰਦੁਆਰਾ ਸ਼੍ਰੀ ਫ਼ਤਹਿਗੜ੍ਹ ਸਾਹਿਬ ਫੋਨ ਨੰ: 01763-233935, ਮੋ:ਨੰ: 99888-83722,  ਗੁਰਦੁਆਰਾ ਸ੍ਰੀ ਜੋਤੀ ਸਰੂਪ ਸਾਹਿਬ ਦੇ ਸਾਹਮਣੇ ਫੋਨ ਨੰ: 01763-233937 ਮੋ: ਨੰ: 94160-89063, ਜੋਤੀ ਸਰੂਪ ਮੋੜ 'ਤੇ ਫੋਨ ਨੰ: 01763-233936 ਮੋ:ਨੰ:94652-17430, ਪੁਲਿਸ ਟਰੇਨਿੰਗ ਸਕੂਲ, ਬਸੀ ਪਠਾਣਾਂ ਰੋਡ 'ਤੇ ਫੋਨ ਨੰ : 01763-233938 ਮੋ: ਨੰ: 96460-66135, ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ਦੇ ਸਾਹਮਣੇ ਮਾਤਾ ਗੁਜਰੀ ਕਾਲਜ ਦੇ ਗੇਟ ਨਾਲ ਫੋਨ ਨੰ: 01763-233939 ਮੋ: ਨੰ: 98145-24242, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਗੇਟ 'ਤੇ ਫੋਨ ਨੰ: 01763-233934 ਮੋ: ਨੰ: 98762-19951, ਚੁੰਗੀ ਨੰਬਰ-4 ਸਰਹਿੰਦ ਫੋਨ ਨੰ: 01763-224966 ਮੋ: ਨੰ: 98727-00011 ਤੇ ਸੰਪਰਕ ਕੀਤਾ ਜਾ ਸਕਦਾ ਹੈ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸੰਗਤ ਦੀ ਸਹੂਲਤ ਲਈ ਵਿਸ਼ੇਸ਼  ਪਾਰਕਿੰਗਜ਼ ਦਾ ਵੀ ਪ੍ਰਬੰਧ ਕੀਤਾ ਗਿਆ ਹੈ। ਜ਼ਿਲ੍ਹਾ ਕੋਰਟ ਕੰਪਲੈਕਸ ਦੇ ਸਾਹਮਣੇ ਅਤੇ ਪੀ-1: ਮਹਾਦੀਆਂ ਰੋਡ ਨੇੜੇ ਨਵੀਂ ਕਾਰ ਸੇਵਾ ਬਿਲਡਿੰਗ ਫ਼ਤਹਿਗੜ੍ਹ ਸਾਹਿਬ, ਪੀ-2:ਸਰਹਿੰਦ-ਚੰਡੀਗੜ੍ਹ ਰੋਡ ਨੇੜੇ ਡੇਰਾ ਸੂਰਾਪੁਰੀਆਂ ਬੈਕਸਾਈਡ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਪੀ-3:ਸਰਹਿੰਦ-ਚੰਡੀਗੜ੍ਹ ਰੋਡ ਅੰਬਰ ਸਿਟੀ, ਪਿੰਡ ਅੱਤੇਵਾਲੀ ਦੇ ਸਾਹਮਣੇ ਨਵੀਆਂ ਕਲੋਨੀਆਂ ਵਿੱਚ, ਪੀ-4: ਸਰਹਿੰਦ-ਚੰਡੀਗੜ੍ਹ ਰੋਡ ਗਰਾਊਂਡ ਮਾਤਾ ਸੁੰਦਰੀ ਸਕੂਲ ਅੱਤੇਵਾਲੀ, ਪੀ-5:ਸਰਹਿੰਦ-ਚੰਡੀਗੜ੍ਹ ਰੋਡ ਨੇੜੇ ਬਾਬਾ ਬੰਦਾ ਸਿੰਘ ਬਹਾਦਰ ਗੇਟ ਸਾਹਮਣੇ ਪਾਲਮ ਰੀਜੈਂਸੀ ਅੱਤੇਵਾਲੀ, ਪੀ-6:ਸਰਹਿੰਦ-ਚੰਡੀਗੜ੍ਹ ਰੋਡ ਪਰਲ ਇਨਕਲੇਵ ਅੱਤੇਵਾਲੀ, ਪੀ-7: ਕੱਚਾ ਰਸਤਾ ਪਿੰਡ ਮੰਡੋਫਲ ਬੈਕਸਾਈਡ ਗੁਰਦੁਆਰਾ ਸ੍ਰੀ ਜੋਤੀ ਸਰੂਪ ਸਾਹਿਬ, ਪੀ-8: ਮਾਧੋਪੁਰ ਰੋਡ ਅਨਮੋਲ ਸਿਟੀ/ ਤਾਜ ਇਨਕਲੇਵ, ਲਿੰਕਨ ਕਾਲਜ ਦੇ ਸਾਹਮਣੇ, ਪੀ-9:ਮਾਧੋਪੁਰ ਰੋਡ ਲਿੰਕਨ ਕਾਲਜ ਦੇ ਨਾਲ ਫ਼ਤਹਿਗੜ੍ਹ ਸਾਹਿਬ, ਪੀ-10: ਮਾਧੋਪੁਰ ਰੋਡ ਸਮਸ਼ੇਰ ਨਗਰ ਚੌਕ ਨੇੜੇ ਜੀਸਸ ਸੇਵੀਅਰ ਸਕੂਲ ਫ਼ਤਹਿਗੜ੍ਹ ਸਾਹਿਬ, ਪੀ-11: ਲਿੰਕ ਰੋਡ ਮਾਧੋਪੁਰ ਤੋਂ ਚੂੰਗੀ ਨੰ: 4 ਸਰਹਿੰਦ ਨੇੜੇ ਡੇਰਾ ਲਸੋਈ ਅਤੇ ਪਾਣੀ ਵਾਲੀ ਟੈਂਕੀ ਸਰਹਿੰਦ, ਪੀ-12:ਨਵੀਂ ਅਨਾਜ ਮੰਡੀ ਜੀ.ਟੀ. ਰੋਡ ਸਰਹਿੰਦ,ਪੀ-13: ਸਿਵਲ ਹਸਪਤਾਲ ਫ਼ਤਹਿਗੜ੍ਹ ਸਾਹਿਬ ਦੇ ਸਾਹਮਣੇ, ਪੀ-14:  ਪੁੱਲ ਸੂਆ, ਨੇੜੇ ਬਾਬਾ ਦਿਆਲਪੁਰੀ ਸਕੂਲ , ਪੀ-15: ਦਸਹਿਰਾ ਗਰਾਊਂਡ, ਸਰਹਿੰਦ ਸ਼ਹਿਰ, ਪੀ-16: ਸਰਹਿੰਦ-ਬਸੀ ਪਠਾਣਾਂ ਰੋਡ ਨੇੜੇ ਮਾਡਰਨ ਰਿਜੋਰਸਟਸ, ਬਹਾਦਰਗੜ੍ਹ, ਪੀ-17 : ਬਸੀ ਪਠਾਣਾ ਰੋਡ ਦਫ਼ਤਰ ਨਾਰਕੌਟਿਕ ਵਿੰਗ ਦੇ ਸਾਹਮਣੇ, ਪੀ-18: ਮਾਤਾ ਰਾਣੀਆਂ, ਖਾਨਪੁਰ ਰੋਡ ਸਰਹਿੰਦ ਸ਼ਹਿਰ ਅਤੇ ਪੀ-19:ਰੇਤਗੜ੍ਹ ਰੋਡ ਮੋਹਨ ਕਲੋਨੀ, ਫ਼ਤਹਿਗੜ੍ਹ ਸਾਹਿਬ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸੰਗਤ ਦੀ ਸਹੂਲਤ ਲਈ ਆਰਜ਼ੀ ਬੱਸ ਸਟੈਂਡ ਵੀ ਸਥਾਪਤ ਕੀਤੇ ਗਏ ਹਨ।  ਜਿਨ੍ਹਾਂ ਵਿੱਚ ਆਰਜ਼ੀ ਨੇੜੇ ਬਾਬਾ ਮੋਤੀ ਰਾਮ ਮਹਿਰਾ ਗੇਟ, ਬਹਾਦਰਗੜ੍ਹ, ਸਰਹਿੰਦ ਬਸੀ ਰੋਡ 'ਤੇ 2.ਅੱਤੇਵਾਲੀ ਤੇ ਮੰਡੋਫਲ ਸਰਹਿੰਦ ਤੋਂ ਚੁੰਨੀ ਚੰਡੀਗੜ੍ਹ ਵਾਲੀ ਸੜਕ 'ਤੇ  3. ਸਮਸ਼ੇਰ ਨਗਰ ਚੌਕ, ਸਰਹਿੰਦ, 4. ਨਵੀ ਅਨਾਜ ਮੰਡੀ,  ਸਰਹਿੰਦ।ਡਿਪਟੀ ਕਮਿਸ਼ਨਰ ਨੇ ਸਮੂਹ ਸੰਗਤ ਨੂੰ ਸ਼ਹੀਦੀ ਸਭਾ ਦੌਰਾਨ ਧਾਰਮਿਕ ਮਰਿਆਦਾ ਅਤੇ ਸਵੱਛਤਾ ਕਾਇਮ ਰੱਖਣ ਅਤੇ ਕੋਰੋਨਾ ਤੋਂ ਬਚਾਅ ਸਬੰਧੀ ਸਾਵਧਾਨੀਆਂ ਰੱਖਣ ਦੀ ਅਪੀਲ ਕੀਤੀ।

Comments

Popular posts from this blog

ਮੈਡੀਕਲ ਕੈਂਪਾਂ ਦਾ ਆਯੋਜਨ ਲੋਕਾਂ ਦੇ ਵਿੱਚ ਜਾਗਰੂਕਤਾ ਪੈਦਾ ਕਰਦਾ : ਰਾਏ

ਰਾਈਸ ਮਿਲਰਜ ਐਸੋਸੀਏਸ਼ਨ ਸਰਹਿੰਦ ਵੱਲੋਂ ਮੁੱਖ ਮੰਤਰੀ ਨੂੰ ਸਨਮਾਨਿਤ ਕੀਤਾ ਗਿਆ

ਮੁੱਖ ਮੰਤਰੀ ਭਗਵੰਤ ਮਾਨ ਨੇ ਆੜਤੀਆਂ ਦੀਆਂ ਮੁਸ਼ਕਿਲਾਂ ਸੁਣੀਆਂ