ਠੇਕਾ ਮੁਲਾਜ਼ਮਾਂ ਦੀ ਮੁੱਖ ਮੰਤਰੀ ਸਾਹਿਬ ਨੇ ਦਿਵਾਲੀ ਕੀਤੀ ਕਾਲੀ
ਫਤਹਿਗੜ੍ਹ ਸਾਹਿਬ, 02 ਨਵੰਬਰ (ਸਤਨਾਮ ਚੌਹਾਨ) ਮੁੱਖ ਮੰਤਰੀ ਪੰਜਾਬ ਸ੍ਰ ਚਰਨਜੀਤ ਸਿੰਘ ਚੰਨੀ ਨੇ ਲਾਈਵ ਹੋ ਕੇ ਪੰਜਾਬ ਵਾਸੀਆਂ ਨੁੰ ਬਿਜਲੀ ਸਸਤੀ ਕਰਨ ਅਤੇ ਰੈਗੂਲਰ ਕਰਮਚਾਰੀਆਂ ਦੀਆਂ ਤਨਖਾਹਾਂ ਵਿੱਚ ਡੀ ਏ ਵਿੱਚ 11 ਪ੍ਰਤੀਸ਼ਤ ਵਾਧਾ ਕਰਕੇ ਬਹੁਤ ਹੀ ਸਲਾਘਾਯੋਗ ਕੰਮ ਕੀਤਾ ਹੈ। ਜ਼ੋ ਕਿ ਪੰਜਾਬ ਵਾਸੀਆਂ ਲਈ ਬਹੁਤ ਹੀ ਖੁਸੀ਼ ਦੀ ਗੱਲ ਹੈ। ਪਰੰਤੂ ਪੰਜਾਬ ਦੇ ਵੱਖ ਵੱਖ ਵਿਭਾਗਾਂ ਵਿੱਚ ਕੰਮ ਕਰਦੇ ਠੇਕਾ ਮੁਲਾਜ਼ਮਾਂ ਵਿੱਚ ਭਾਰੀ ਰੋਸ ਹੈ। ਇਸ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਨੈਸ਼ਨਲ ਹੈਲਥ ਮਿਸ਼ਨ ਦੇ ਠੇਕਾ ਆਗੂ ਸ੍ਰੀ ਹਰਪਾਲ ਸਿੰਘ ਸੋਢੀ ਨੇ ਕਿਹਾ ਕਿ ਪੰਜਾਬ ਦੇ ਵੱਖ ਵੱਖ ਵਿਭਾਗਾਂ ਵਿੱਚ ਬਹੁਤ ਸਾਰੇ ਕਰਮਚਾਰੀ ਬਹੁਤ ਹੀ ਘੱਟ ਤਨਖਾਹਾਂ ਤੇ ਕੰਮ ਕਰ ਰਹੇ ਹਨ। ਮਹਿੰਗਾਈ ਦੋ ਗੁਣਾ ਵੱਧ ਰਹੀ ਹੈ ਪਰੰਤੂ ਠੇਕਾ ਮੁਲਾਜ਼ਮਾਂ ਦੀਆਂ ਤਨਖਾਹਾਂ ਵਿੱਚ ਨਾ ਮਾਤਰ ਵਾਧਾ ਹੋ ਰਿਹਾ ਹੈ। ਠੇਕਾ ਮੁਲਾਜ਼ਮਾਂ ਦੀ ਮੁੱਖ ਮੰਤਰੀ ਸਾਹਿਬ ਨੁੰ ਅਪੀਲ ਹੈ ਕਿ ਠੇਕਾ ਮੁਲਾਜ਼ਮਾਂ ਦੀਆਂ ਤਨਖਾਹਾਂ ਵਿੱਚ ਵੀ ਵਾਧਾ ਕੀਤਾ ਜਾਵੇ ਅਤੇ ਇਨਾ ਦੀਆਂ ਸੇਵਾਵਾਂ ਨੂੰ ਬੇਸ਼ਰਤ ਤੁਰੰਤ ਰੈਗੂਲਰ ਕੀਤਾ ਜਾਵੇ।ਰੈਗੂਲਰ ਕਰਮਚਾਰੀਆਂ ਨੁੰ ਪਹਿਲਾਂ ਪੇ ਕਮਿਸ਼ਨ ਵਿੱਚ ਦੇ ਕੇ ਤਨਖਾਹਾਂ ਵਿੱਚ ਵਾਧਾ ਕੀਤਾ ਸੀ ਅਤੇ ਹੁਣ 11 ਪ੍ਰਤੀਸ਼ਤ ਹੋਰ ਤਨਖਾਹਾਂ ਵਧਾ ਦਿੱਤੀਆਂ ਹਨ ।ਪਰੰਤੂ ਠੇਕਾ ਕਰਮਚਾਰੀਆਂ ਦੀ ਇਸ ਵਾਰ ਪਹਿਲਾਂ ਦੀ ਤਰਾਂ ਫਿਰ ਦਿਵਾਲੀ ਕਾਲੀ ਕਰ ਦਿੱਤੀ ਹੈ।
ਬਹੁਤ ਵਧੀਆ ਲਿਖਿਆ ਹੈ ਜੀ
ReplyDeleteਬਹੁਤ ਬਹੁਤ ਧੰਨਵਾਦ ਜੀ