ਦਰਸ਼ਨ ਸਿੰਘ ਬੌਂਦਲੀ ਜ਼ਿਲ੍ਹੇ ਦੇ ਮੀਤ ਪ੍ਰਧਾਨ ਚੁਣੇ ਗਏ
ਫਤਿਹਗੜ੍ਹ ਸਾਹਿਬ, (ਸਤਨਾਮ ਚੌਹਾਨ) ਜ਼ਿਲ੍ਹਾ ਪੱਤਰਕਾਰ ਯੂਨੀਅਨ ਫਤਹਿਗੜ੍ਹ ਸਾਹਿਬ ਦੀ ਇੱਕ ਮੀਟਿੰਗ ਫਤਹਿਗੜ੍ਹ ਸਾਹਿਬ ਵਿਖੇ ਹੋਈ। ਜਿਸ ਚ ਪੱਤਰਕਾਰਾਂ ਦੀਆਂ ਮੁਸ਼ਕਿਲਾਂ ਸਬੰਧੀ ਵਿਚਾਰ ਵਿਟਾਂਦਰਾ ਕੀਤਾ ਗਿਆ। ਇਸ ਮੀਟਿੰਗ ਵਿੱਚ ਜ਼ਿਲ੍ਹਾ ਪ੍ਰਧਾਨ ਰਣਵੀਰ ਕੁਮਾਰ ਜੱਜੀ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਇਸ ਮੀਟਿੰਗ ਵਿੱਚ ਉਨ੍ਹਾਂ ਨੇ ਖਮਾਣੋਂ ਦੇ ਨਿਧੱੜਕ ਪੱਤਰਕਾਰ ਦਰਸ਼ਨ ਸਿੰਘ ਬੌਂਦਲੀ ਨੂੰ ਉਨ੍ਹਾਂ ਦੀਆਂ ਸੇਵਾਵਾਂ ਬਦਲੇ ਸਰਬਸੰਮਤੀ ਨਾਲ ਪੱਤਰਕਾਰ ਯੂਨੀਅਨ ਫਤਹਿਗੜ੍ਹ ਸਾਹਿਬ ਦਾ ਜ਼ਿਲ੍ਹੇ ਦਾ ਮੀਤ ਪ੍ਰਧਾਨ ਨਿਯੁਕਤ ਕਰ ਦਿੱਤਾ ਗਿਆ। ਇਸ ਮੌਕੇ ਦਰਸ਼ਨ ਸਿੰਘ ਬੌਂਦਲੀ ਨੇ ਕਿਹਾ ਕਿ ਪੱਤਰਕਾਰ ਭਾਈਚਾਰੇ ਨੇ ਜੋ ਅਹੁਦਾ ਅਤੇ ਮਾਣ ਉਨ੍ਹਾਂ ਨੂੰ ਦਿੱੱਤਾ ਹੈ ਉਹ ਉਨ੍ਹਾਂ ਦੀਆਂ ਉਮੀਦਾਂ ਤੇ ਪੂਰਾ ਉਤਰਨਗੇ ਅਤੇ ਬਿਨ੍ਹਾਂ ਕਿਸੇ ਵੀ ਰਾਜਨੀਤਕ ਪਾਰਟੀ ਦੇ ਦਬਾਅ ਤੋਂ ਸੱਚ ਦੀ ਅਵਾਜ ਬੁਲੰਦ ਕਰਨਗੇ ਅਤੇ ਹੱਕ ਸੱਚ ਤੇ ਪਹਿਰਾ ਦੇਣਗੇ। ਇਸ ਮੌਕੇ ਦਰਸ਼ਨ ਸਿੰਘ ਬੌਂਦਲੀ ਨੂੰ ਵਧਾਈਆਂ ਦੇਣ ਵਾਲਿਆਂ ਵਿੱਚ ਸ਼੍ਰੋਮਣੀ ਪੱਤਰਕਾਰ ਭੂਸ਼ਨ ਸੂਦ, ਗੁਰਪ੍ਰੀਤ ਸਿੰਘ ਮਹਿਕ, ਬਿਕਰਮਜੀਤ ਸਿੰਘ ਸਹੋਤਾ ਜ਼ਿਲ੍ਹਾ ਜਨਰਲ ਸਕੱਤਰ, ਅਮਰਬੀਰ ਸਿੰਘ ਚੀਮਾ, ਰੂਪ ਨਰੇਸ਼ ਪ੍ਰਧਾਨ ਬਲਾਕ ਖੇੜਾ, ਕਪਿਲ ਕੁਮਾਰ ਬਿੱਟੂ ਪ੍ਰਧਾਨ ਬਲਾਕ ਚਨਾਰਥਲ ਕਲਾਂ, ਪ੍ਰਵੀਨ ਬੱਤਰਾ, ਦੀਪਕ ਸੂਦ, ਰਾਜੀਵ ਜੋਨੀ, ਸਤਨਾਮ ਸਿੰਘ ਚੌਹਾਨ, ਅਨਿਲ ਅੱਤਰੀ, ਚੰਦਰਪ੍ਰਕਾਸ਼ ਨਾਗਪਾਲ, ਹਰਵਿੰਦਰ ਸਿੰਘ ਪਟਰਾਲੀ, ਅਕਾਸ਼ ਨਾਗਪਾਲ ਆਦਿ ਤੋਂ ਇਲਾਵਾ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦੇ ਪੱਤਰਕਾਰਾਂ ਨੇ ਸ਼ਮੂਲੀਅਤ ਕੀਤੀ।
Comments
Post a Comment