Posts

Showing posts from February, 2022

ਨੇਤਰਹੀਣ ਵਿਦਿਆਰਥੀਆਂ ਨੂੰ ਜਰੂਰਤ ਯੋਗ ਸਮਾਨ ਵੰਡਿਆ ਗਿਆ

Image
ਪੂਅਰ ਹੈਲਪ ਫਾਉਂਡੇਂਸ਼ਨ ਫਤਹਿਗੜ ਸਾਹਿਬ ਅਤੇ ਗੋ ਗ੍ਰੀਨ ਵੈਲਫੇਅਰ ਸੁਸਾਇਟੀ ਬਸੀ ਪਠਾਣਾ ਵੱਲੋਂ ਹਰ ਸਾਲ ਦੀ ਤਰਾਂ ਹਿਮਾਚਲ ਪ੍ਰਦੇਸ ਦੇ ਨੇਤਰਹੀਨ ਵਿਦਿਆਰਥੀਆ ਨੂੰ ਜਰੂਰਤ ਯੋਗ ਸਾਮਾਨ ਮੁਹੱਈਆ ਕਰਵਾਇਆ ਗਿਆ। ਇਸ ਵਾਰ ਦੋਵੇ ਸੰਸਥਾਵਾਂ ਦੇ ਉਪਰਾਲੇ ਸਦਕਾ ਅਤੇ ਸਮਾਜ ਸੇਵੀਆਂ ਦੇ ਸਹਿਯੋਗ ਨਾਲ ਸੰਸਥਾ ਦੇ ਸੇਵਾਦਾਰ ਵਿਜੈ ਵਰਮਾ, ਸੰਜੀਵ ਵਰਮਾ, ਅਮਿਤ ਵਰਮਾ ਵੱਲੋਂ ਹਿਮਾਚਲ ਪ੍ਰਦੇਸ ਦੇ ਕੁੱਲੂ ਸ਼ਹਿਰ ਵਿੱਚ ਬਣੇ ਚੰਦਰ ਆਭਾ ਮੈਮੋਰੀਆਲ ਬਲਾਇੰਡ ਚਿਲਡਰਨ ਟਰੱਸਟ ਵਿਖੇ ਸਮਾਨ ਪਹੁੰਚਾਇਆ ਗਿਆ ਅਤੇ ਉਥੇ ਰਹਿੰਦੇ ਨੇਤਰਹੀਨ ਵਿਦਿਆਰਥੀਆ ਨੂੰ ਵੰਡਿਆ ਗਿਆ, ਇਸ ਸਾਮਾਨ ਵਿੱਚ ਇਸ ਵਾਰੀ ਸੂਟ, ਬੂਟ, ਚੱਪਲਾਂ, ਰੁਮਾਲ, ਜੁਰਾਬਾਂ, ਆਚਾਰ, ਕੋਲਗੇਟ , ਸਾਬਣਾ ਅਤੇ ਟੂਥ ਬਰੱਸ ਆਦਿ ਦਿਤੇ ਗਏ, ਇਸ ਸੇਵਾ ਵਿੱਚ ਯੋਗਦਾਨ ਦੇਣ ਵਾਲੇ ਸੇਵਾਦਾਰ ਪੱਤਰਕਾਰ ਸਤਨਾਮ ਚੌਹਾਨ, ਸੋਨੂੰ ਜੱਟ, ਜਸਵੀਰ ਸਿੰਘ ਜੱਸੀ, ਗੁਰਦੀਪ ਸਿੰਘ, ਰਾਕੇਸ਼ ਕੁਮਾਰ, ਟਿਵਾਣਾ ਫੀਡ, ਸ਼ੈਲੀ ਨਰਸਿੰਗ ਹੋਮ, ਨਿਹਾਰੀਕਾ ਮੈਡੀਕਲ ਸਟੋਰ, ਡਾ. ਸੰਧੂ ਡੈਂਟਲ ਕੇਅਰ, ਡਾ. ਗੁਰਬੰਸ ਸਿੰਘ, ਸਰਦਾਰ ਫਾਸਟ ਫੂਡ, ਮਨਦੀਪ ਸਿੰਘ ਅੱਤੇਆਲੀ, ਜੋੜੇ ਘਰ ਸੇਵਾ ਸੋਸਾਇਟੀ ਫਤਹਿਗੜ ਸਾਹਿਬ, ਜਗਤਾਰ ਸਿੰਘ, ਵਿਨੋਦ ਠੁਕਰਾਲ, ਰੋਹਿਤ ਕੁਮਾਰ, ਇੰਰਦਜੀਤ ਸਿੰਘ, ਅਵਿਨਾਸ ਗੁਪਤਾ, ਦਵਿੰਦਰ ਕੁਮਾਰ, ਡਾ. ਜਗਤਾਰ ਸਿੰਘ, ਸੇਰ ਸਿੰਘ ਫੌਜੀ, ਮਲਕੀਤ ਸਿੰਘ, ਸੰਦੀਪ ਸਿਡਾਨਾ, ਹਰਸ਼ ਗਰਗ, ਹੈਪੀ ਕਰਿਆਨਾ ਸਟੋਰ ਸਾਨੀਪੁਰ, ਹਰਪ੍ਰੀਤ ਸਿੰਘ ਹ...

ਕਿਸਾਨਾਂ ਦੀ ਸ਼ਹਾਦਤ ਨੂੰ ਅਣਗੌਲਿਆਂ ਨਹੀਂ ਕਰ ਸਕਦੇ : ਰਾਏ

Image
ਫਤਿਹਗੜ੍ਹ ਸਾਹਿਬ, 2 ਫਰਵਰੀ (ਸਤਨਾਮ ਚੌਹਾਨ) ਤਿੱਨ ਕਾਲੇ ਖੇਤੀ ਕਾਨੂੰਨ ਲਿਆਉਣ ਵਾਲੀ ਭਾਜਪਾ ਕਾਨੂੰਨਾਂ ਨੂੰ ਵਾਪਸ ਲੈ ਕੇ 'ਚੀਚੀ ਨੂੰ ਖੂਨ ਲਾ ਕੇ ਸ਼ਹੀਦ ਅਖਵਾਉਣ' ਵਾਲੀ ਬਣ ਰਹੀ ਹੈ। ਕੇਂਦਰ ਸਰਕਾਰ ਵੱਲੋਂ ਕਾਰਪੋਰੇਟਾਂ ਨੂੰ ਲਾਭ ਪਹੁੰਚਾਉਣ ਲਈ ਲਿਆਂਦੇ ਖੇਤੀ ਕਾਨੂੰਨ ਖ਼ਿਲਾਫ਼ ਦੇਸ਼ ਦੇ ਕਿਸਾਨਾਂ ਵੱਲੋਂ ਇੱਕ ਸਾਲ ਦੇ ਕਰੀਬ ਸੰਘਰਸ਼ ਕੀਤਾ ਗਿਆ। ਜਿਸ ਦੌਰਾਨ 733 ਕਿਸਾਨਾਂ ਨੂੰ ਸ਼ਹਾਦਤ ਦੇਣੀ ਪਈ। ਇਸ ਨੂੰ ਅਣਗੌਲਿਆ ਨਹੀਂ ਕੀਤਾ ਜਾ ਸਕਦਾ। ਇਹ ਪ੍ਰਗਟਾਵਾ ਐਡਵੋਕੇਟ ਲਖਵੀਰ ਸਿੰਘ ਰਾਏ ਉਮੀਦਵਾਰ ਆਮ ਆਦਮੀ ਪਾਰਟੀ ਨੇ ਸਰਹਿੰਦ ਮੰਡੀ ਵਿਖੇ ਬਾਲੀਬਾਲ ਗਰੁੱਪ ਸਰਹਿੰਦ ਅਤੇ ਟੈਕਸੀ ਯੂਨੀਅਨ ਵੱਲੋਂ ਰੱਖੀ ਗਈ ਇਕ ਚੁਣਾਵੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਜਿਹੜੇ ਲੋਕ ਕੇਂਦਰ ਸਰਕਾਰ ਦੇ ਖ਼ਿਲਾਫ਼ ਸੰਘਰਸ਼ ਕਰਦੇ ਰਹੇ, ਉਨ੍ਹਾਂ ਵਿੱਚੋਂ ਬਹੁਤ ਸਾਰੇ ਕੁਰਸੀਆਂ ਦੇ ਲਾਲਚ ਵਿਚ ਸਿਰੋਪੇ ਪਾਉਣ ਲਈ ਮਜ਼ਬੂਰ ਹੋ ਗਏ। ਅਜਿਹੇ ਵਿਚ ਹਲਕੇ ਦੇ ਲੋਕਾਂ ਨੂੰ ਭਾਰਤੀ ਜਨਤਾ ਪਾਰਟੀ ਦੀ ਕਾਰਗੁਜ਼ਾਰੀ ਪ੍ਰਤੀ ਮੁਨਕਰ ਨਹੀਂ ਹੋਣਾ ਚਾਹੀਦਾ। ਪਿਛਲੇ 7 ਸਾਲਾਂ ਦੇ ਵਿੱਚ ਵਧੀ ਮਹਿੰਗਾਈ ਨੂੰ ਸਾਈਡ ਤੇ ਨਹੀਂ ਰੱਖਣਾ ਚਾਹੀਦਾ। ਚਾਰ ਸੌ ਵਾਲਾ ਸਿਲੰਡਰ ਇੱਕ ਹਜਾਰ ਰੁਪਏ ਦਾ ਹੋ ਗਿਆ ਆਮ ਲੋਕਾਂ ਨੂੰ ਚੁੱਲ੍ਹਾ ਚਲਾਉਣਾ ਮੁਸ਼ਕਲ ਹੋ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਐਡਵੋਕੇਟ ਟੀ ਐੱਸ ਧੀਮਾਨ, ਐਡਵੋਕੇਟ ਗੁਰਦੀਪ ਸਿੰਘ, ਐਡਵੋਕੇਟ ਗੁਰਸ਼ਰਨਜ...