ਕਿਸਾਨਾਂ ਦੀ ਸ਼ਹਾਦਤ ਨੂੰ ਅਣਗੌਲਿਆਂ ਨਹੀਂ ਕਰ ਸਕਦੇ : ਰਾਏ
ਫਤਿਹਗੜ੍ਹ ਸਾਹਿਬ, 2 ਫਰਵਰੀ (ਸਤਨਾਮ ਚੌਹਾਨ) ਤਿੱਨ ਕਾਲੇ ਖੇਤੀ ਕਾਨੂੰਨ ਲਿਆਉਣ ਵਾਲੀ ਭਾਜਪਾ ਕਾਨੂੰਨਾਂ ਨੂੰ ਵਾਪਸ ਲੈ ਕੇ 'ਚੀਚੀ ਨੂੰ ਖੂਨ ਲਾ ਕੇ ਸ਼ਹੀਦ ਅਖਵਾਉਣ' ਵਾਲੀ ਬਣ ਰਹੀ ਹੈ। ਕੇਂਦਰ ਸਰਕਾਰ ਵੱਲੋਂ ਕਾਰਪੋਰੇਟਾਂ ਨੂੰ ਲਾਭ ਪਹੁੰਚਾਉਣ ਲਈ ਲਿਆਂਦੇ ਖੇਤੀ ਕਾਨੂੰਨ ਖ਼ਿਲਾਫ਼ ਦੇਸ਼ ਦੇ ਕਿਸਾਨਾਂ ਵੱਲੋਂ ਇੱਕ ਸਾਲ ਦੇ ਕਰੀਬ ਸੰਘਰਸ਼ ਕੀਤਾ ਗਿਆ। ਜਿਸ ਦੌਰਾਨ 733 ਕਿਸਾਨਾਂ ਨੂੰ ਸ਼ਹਾਦਤ ਦੇਣੀ ਪਈ। ਇਸ ਨੂੰ ਅਣਗੌਲਿਆ ਨਹੀਂ ਕੀਤਾ ਜਾ ਸਕਦਾ। ਇਹ ਪ੍ਰਗਟਾਵਾ ਐਡਵੋਕੇਟ ਲਖਵੀਰ ਸਿੰਘ ਰਾਏ ਉਮੀਦਵਾਰ ਆਮ ਆਦਮੀ ਪਾਰਟੀ ਨੇ ਸਰਹਿੰਦ ਮੰਡੀ ਵਿਖੇ ਬਾਲੀਬਾਲ ਗਰੁੱਪ ਸਰਹਿੰਦ ਅਤੇ ਟੈਕਸੀ ਯੂਨੀਅਨ ਵੱਲੋਂ ਰੱਖੀ ਗਈ ਇਕ ਚੁਣਾਵੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਜਿਹੜੇ ਲੋਕ ਕੇਂਦਰ ਸਰਕਾਰ ਦੇ ਖ਼ਿਲਾਫ਼ ਸੰਘਰਸ਼ ਕਰਦੇ ਰਹੇ, ਉਨ੍ਹਾਂ ਵਿੱਚੋਂ ਬਹੁਤ ਸਾਰੇ ਕੁਰਸੀਆਂ ਦੇ ਲਾਲਚ ਵਿਚ ਸਿਰੋਪੇ ਪਾਉਣ ਲਈ ਮਜ਼ਬੂਰ ਹੋ ਗਏ। ਅਜਿਹੇ ਵਿਚ ਹਲਕੇ ਦੇ ਲੋਕਾਂ ਨੂੰ ਭਾਰਤੀ ਜਨਤਾ ਪਾਰਟੀ ਦੀ ਕਾਰਗੁਜ਼ਾਰੀ ਪ੍ਰਤੀ ਮੁਨਕਰ ਨਹੀਂ ਹੋਣਾ ਚਾਹੀਦਾ। ਪਿਛਲੇ 7 ਸਾਲਾਂ ਦੇ ਵਿੱਚ ਵਧੀ ਮਹਿੰਗਾਈ ਨੂੰ ਸਾਈਡ ਤੇ ਨਹੀਂ ਰੱਖਣਾ ਚਾਹੀਦਾ। ਚਾਰ ਸੌ ਵਾਲਾ ਸਿਲੰਡਰ ਇੱਕ ਹਜਾਰ ਰੁਪਏ ਦਾ ਹੋ ਗਿਆ ਆਮ ਲੋਕਾਂ ਨੂੰ ਚੁੱਲ੍ਹਾ ਚਲਾਉਣਾ ਮੁਸ਼ਕਲ ਹੋ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਐਡਵੋਕੇਟ ਟੀ ਐੱਸ ਧੀਮਾਨ, ਐਡਵੋਕੇਟ ਗੁਰਦੀਪ ਸਿੰਘ, ਐਡਵੋਕੇਟ ਗੁਰਸ਼ਰਨਜੋਤ ਸਿੰਘ ਨਾਗਰਾ, ਐਡਵੋਕੇਟ ਗੁਲਕਰਨ ਸੰਧੂ, ਐਡਵੋਕੇਟ ਵਿਜੇ ਸ਼ਰਮਾ, ਟਿਕਾ ਲਾਲ, ਮਾਸਟਰ ਅਮਰਜੀਤ ਸਿੰਘ, ਕੁਲਵੰਤ ਸਿੰਘ, ਸੁਖਬੀਰ ਸਿੰਘ, ਪਰਮਿੰਦਰ ਸਿੰਘ, ਰਾਜਵੰਤ ਸਿੰਘ, ਅਸ਼ੀਸ਼ ਅੱਤਰੀ, ਅਸ਼ੀਸ਼ ਸੂਦ, ਤਰਸੇਮ ਉੱਪਲ, ਸੁਨੀਤ ਸ਼ਰਮਾ, ਚਰਨਜੀਤ ਸਿੰਘ, ਦੀਪਕ, ਜੋਸ਼ੀ, ਘੋਲਾ, ਗੋਲਡੀ, ਸ਼ੇਰ ਸਿੰਘ, ਕੁਲਵਿੰਦਰ ਸਿੰਘ, ਨਾਹਰ ਸਿੰਘ ਆਦਿ ਵੀ ਹਾਜ਼ਰ ਸਨ।
Comments
Post a Comment