ਨੇਤਰਹੀਣ ਵਿਦਿਆਰਥੀਆਂ ਨੂੰ ਜਰੂਰਤ ਯੋਗ ਸਮਾਨ ਵੰਡਿਆ ਗਿਆ

ਪੂਅਰ ਹੈਲਪ ਫਾਉਂਡੇਂਸ਼ਨ ਫਤਹਿਗੜ ਸਾਹਿਬ ਅਤੇ ਗੋ ਗ੍ਰੀਨ ਵੈਲਫੇਅਰ ਸੁਸਾਇਟੀ ਬਸੀ ਪਠਾਣਾ ਵੱਲੋਂ ਹਰ ਸਾਲ ਦੀ ਤਰਾਂ ਹਿਮਾਚਲ ਪ੍ਰਦੇਸ ਦੇ ਨੇਤਰਹੀਨ ਵਿਦਿਆਰਥੀਆ ਨੂੰ ਜਰੂਰਤ ਯੋਗ ਸਾਮਾਨ ਮੁਹੱਈਆ ਕਰਵਾਇਆ ਗਿਆ। ਇਸ ਵਾਰ ਦੋਵੇ ਸੰਸਥਾਵਾਂ ਦੇ ਉਪਰਾਲੇ ਸਦਕਾ ਅਤੇ ਸਮਾਜ ਸੇਵੀਆਂ ਦੇ ਸਹਿਯੋਗ ਨਾਲ ਸੰਸਥਾ ਦੇ ਸੇਵਾਦਾਰ ਵਿਜੈ ਵਰਮਾ, ਸੰਜੀਵ ਵਰਮਾ, ਅਮਿਤ ਵਰਮਾ ਵੱਲੋਂ ਹਿਮਾਚਲ ਪ੍ਰਦੇਸ ਦੇ ਕੁੱਲੂ ਸ਼ਹਿਰ ਵਿੱਚ ਬਣੇ ਚੰਦਰ ਆਭਾ ਮੈਮੋਰੀਆਲ ਬਲਾਇੰਡ ਚਿਲਡਰਨ ਟਰੱਸਟ ਵਿਖੇ ਸਮਾਨ ਪਹੁੰਚਾਇਆ ਗਿਆ ਅਤੇ ਉਥੇ ਰਹਿੰਦੇ ਨੇਤਰਹੀਨ ਵਿਦਿਆਰਥੀਆ ਨੂੰ ਵੰਡਿਆ ਗਿਆ, ਇਸ ਸਾਮਾਨ ਵਿੱਚ ਇਸ ਵਾਰੀ ਸੂਟ, ਬੂਟ, ਚੱਪਲਾਂ, ਰੁਮਾਲ, ਜੁਰਾਬਾਂ, ਆਚਾਰ, ਕੋਲਗੇਟ , ਸਾਬਣਾ ਅਤੇ ਟੂਥ ਬਰੱਸ ਆਦਿ ਦਿਤੇ ਗਏ, ਇਸ ਸੇਵਾ ਵਿੱਚ ਯੋਗਦਾਨ ਦੇਣ ਵਾਲੇ ਸੇਵਾਦਾਰ ਪੱਤਰਕਾਰ ਸਤਨਾਮ ਚੌਹਾਨ, ਸੋਨੂੰ ਜੱਟ, ਜਸਵੀਰ ਸਿੰਘ ਜੱਸੀ, ਗੁਰਦੀਪ ਸਿੰਘ, ਰਾਕੇਸ਼ ਕੁਮਾਰ, ਟਿਵਾਣਾ ਫੀਡ, ਸ਼ੈਲੀ ਨਰਸਿੰਗ ਹੋਮ, ਨਿਹਾਰੀਕਾ ਮੈਡੀਕਲ ਸਟੋਰ, ਡਾ. ਸੰਧੂ ਡੈਂਟਲ ਕੇਅਰ, ਡਾ. ਗੁਰਬੰਸ ਸਿੰਘ, ਸਰਦਾਰ ਫਾਸਟ ਫੂਡ, ਮਨਦੀਪ ਸਿੰਘ ਅੱਤੇਆਲੀ, ਜੋੜੇ ਘਰ ਸੇਵਾ ਸੋਸਾਇਟੀ ਫਤਹਿਗੜ ਸਾਹਿਬ, ਜਗਤਾਰ ਸਿੰਘ, ਵਿਨੋਦ ਠੁਕਰਾਲ, ਰੋਹਿਤ ਕੁਮਾਰ, ਇੰਰਦਜੀਤ ਸਿੰਘ, ਅਵਿਨਾਸ ਗੁਪਤਾ, ਦਵਿੰਦਰ ਕੁਮਾਰ, ਡਾ. ਜਗਤਾਰ ਸਿੰਘ, ਸੇਰ ਸਿੰਘ ਫੌਜੀ, ਮਲਕੀਤ ਸਿੰਘ, ਸੰਦੀਪ ਸਿਡਾਨਾ, ਹਰਸ਼ ਗਰਗ, ਹੈਪੀ ਕਰਿਆਨਾ ਸਟੋਰ ਸਾਨੀਪੁਰ, ਹਰਪ੍ਰੀਤ ਸਿੰਘ ਹੈਪੀ ਗਿੱਲ ਅਤੇ ਆਰ ਆਰ ਫੂਡ ਵਲੋਂ ਸੇਵਾ ਕੀਤੀ ਗਈ।

Comments

Popular posts from this blog

ਮੈਡੀਕਲ ਕੈਂਪਾਂ ਦਾ ਆਯੋਜਨ ਲੋਕਾਂ ਦੇ ਵਿੱਚ ਜਾਗਰੂਕਤਾ ਪੈਦਾ ਕਰਦਾ : ਰਾਏ

ਰਾਈਸ ਮਿਲਰਜ ਐਸੋਸੀਏਸ਼ਨ ਸਰਹਿੰਦ ਵੱਲੋਂ ਮੁੱਖ ਮੰਤਰੀ ਨੂੰ ਸਨਮਾਨਿਤ ਕੀਤਾ ਗਿਆ

ਮੁੱਖ ਮੰਤਰੀ ਭਗਵੰਤ ਮਾਨ ਨੇ ਆੜਤੀਆਂ ਦੀਆਂ ਮੁਸ਼ਕਿਲਾਂ ਸੁਣੀਆਂ