'ਫੱਕਰਾਂ ਦੀ ਕੁੱਲੀ' ਗੀਤ ਦਾ ਪੋਸਟਰ ਰਿਲੀਜ਼
ਫਤਹਿਗੜ੍ਹ ਸਾਹਿਬ: ਮਾਤਾ ਗੁਜਰੀ ਕਲੋਨੀ ਵਿਖੇ ਗੋਸ ਪਾਕ ਵੈਲਫੇਅਰ ਸੁਸਾਇਟੀ (ਰਜ਼ਿ) ਵੱਲੋਂ ਕਰਵਾਏ ਗਏ ਧਾਰਮਿਕ ਸਮਾਗਮ ਦੌਰਾਨ ਗਾਇਕ ਮਨੀ ਮਾਨਿਕ ਵੱਲੋਂ ਗਾਇਆ ਸੂਫ਼ੀਆਨਾ ਗੀਤ 'ਫੱਕਰਾਂ ਦੀ ਕੁਲੀ' ਦਾ ਪੋਸਟਰ ਬਸ਼ੀ ਪਠਾਣਾ ਯੂਥ ਪ੍ਰੈਸ਼ ਕਲੱਬ ਦੇ ਪ੍ਰਧਾਨ ਡਾ. ਗੁਰਸ਼ਰਨ ਸਿੰਘ ਰੁਪਾਲ ਅਤੇ ਸਾਈ ਗੁਲਾਮ ਨਬੀ ਖਾਨ ਵੱਲੋਂ ਰਿਲੀਜ਼ ਕੀਤਾ ਗਿਆਂ। ਇਸ ਮੌਕੇ ਸਾਈ ਗੁਲਾਮ ਨਬੀ ਖਾਨ ਨੇ ਗਾਇਕ ਮਨੀ ਮਾਨਿਕ ਦਾ ਵਿਸੇਸ਼ ਸਨਮਾਨ ਕੀਤਾ ਅਤੇ 'ਫੱਕਰਾਂ ਦੀ ਕੁੱਲੀ' ਗੀਤ ਦੀ ਸਲਾਘਾ ਕਰਦਿਆਂ ਹੋਇਆ ਗਾਇਕ ਮਨੀ ਮਾਨਿਕ ਦੀ ਚੜਦੀ ਕਲ੍ਹਾ ਲਈ ਪ੍ਰਮਾਤਮਾ ਅੱਗੇ ਸਾਈ ਜੀ ਨੇ ਅਰਦਾਸ ਵੀ ਕੀਤੀ। ਇਸ ਮੌਕੇ ਯੂਥ ਪ੍ਰੈਸ਼ ਕਲੱਬ ਦੇ ਚੇਮਰਮੈਨ ਗਗਨਦੀਪ ਸਿੰਘ ਅਨੰਦਪੁਰੀ, ਸੀਨੀਅਰ ਮੀਤ ਪ੍ਰਧਾਨ ਰਾਜਨ ਭੱਲਾ, ਮੀਤ ਪ੍ਰਧਾਨ ਨਿਤੀਸ਼ ਗੌਤਮ ਵੀ ਮੌਜੂਦ ਸਨ।
Comments
Post a Comment