ਗਲਤ ਬੈਂਕ ਖਾਤੇ ਵਿੱਚ ਪਏ ਪੈਸੇ ਵਾਪਸ ਦਵਾਏ।
ਖਮਾਣੋਂ : 05 ਜੂਨ(ਗੁਰਦੀਪ ਸਿੰਘ) ਪਿੰਡ ਪੱਤੋਂ ਬਲਾਕ ਬੱਸੀ ਪਠਾਣਾਂ ਦੀ ਮਨਰੇਗਾ ਮਜ਼ਦੂਰ ਸੁਰਿੰਦਰ ਕੌਰ ਦੀ ਮਿਹਨਤ ਦੀ ਕਮਾਈ ਕਲੈਰੀਕਲ ਗਲਤੀ ਕਾਰਨ ਪਿੰਡ ਕਾਲੇਵਾਲ ਝੱਲੀਆਂ ਦੀ ਕਮਲਜੀਤ ਕੌਰ ਦੇ ਖਾਤੇ ਵਿੱਚ ਚਲੀ ਗਈ ਸੀ ਅਤੇ ਪਿਛਲੇ ਅੱਠ ਮਹੀਨੇ ਤੋਂ ਇਹ ਰੁਪਏ ਸੁਰਿੰਦਰ ਕੌਰ ਨੂੰ ਨਹੀਂ ਸੀ ਮਿਲ ਰਹੇ।ਆਖਰਕਾਰ ਉਨ੍ਹਾਂ ਨੇ ਜੀ ਓ ਜੀ ਅਵਤਾਰ ਸਿੰਘ ਨੂੰ ਦੱਸਿਆ ਅਤੇ ਜੀ ਓ ਜੀ ਅਵਤਾਰ ਸਿੰਘ ਨੇ ਜੀ ਓ ਜੀ ਹਰਚੰਦ ਸਿੰਘ ਗੱਗੜਵਾਲ ਨਾਲ ਇਸ ਮਾਮਲੇ ਬਾਰੇ ਗੱਲਬਾਤ ਕੀਤੀ। ਇਸ ਤੋਂ ਬਾਅਦ ਇਹ ਮਾਮਲਾ ਜੀ ਓ ਜੀ ਸੁਪਰਵਾਈਜ਼ਰ ਸੂਬੇਦਾਰ ਮੇਜ਼ਰ ਨਾਜ਼ਰ ਸਿੰਘ ਤਹਿਸੀਲ ਖਮਾਣੋਂ ਅਤੇ ਜੀ ਓ ਜੀ ਸੁਪਰਵਾਈਜ਼ਰ ਸੂਬੇਦਾਰ ਦਰਬਾਰਾ ਸਿੰਘ ਤਹਿਸੀਲ ਬੱਸੀ ਪਠਾਣਾਂ ਦੇ ਧਿਆਨ ਵਿੱਚ ਲਿਆਂਦਾ ਗਿਆ। ਉਨ੍ਹਾਂ ਨੇ ਮਿਲ ਕੇ ਇਨ੍ਹਾਂ ਦੋਵਾਂ ਭੈਣਾਂ ਨਾਲ ਗੱਲਬਾਤ ਕੀਤੀ ਅਤੇ ਜਿਸ ਭੈਣ ਦੇ ਖਾਤੇ ਵਿੱਚ ਗਲਤੀ ਨਾਲ਼ ਰੁਪਏ ਆ ਗਏ ਸਨ ਨੂੰ ਸਭ ਸਮਝਾਇਆ। ਤਕਰੀਬਨ ਛੇ-ਸੱਤ ਮਹੀਨੇ ਦੀ ਮਿਹਨਤ ਤੋਂ ਬਾਅਦ 13600/- ਰੁਪਏ ਸੁਰਿੰਦਰ ਕੌਰ ਦੇ ਖਾਤੇ ਵਿੱਚ ਪਵਾਏ ਜੋ ਕਿ ਅਸਲੀ ਹੱਕਦਾਰ ਸੀ। ਇਹਨਾਂ ਗਤੀਵਿਧੀਆਂ ਅਤੇ ਹੋਰ ਅਜਿਹੀਆਂ ਸੇਵਾਵਾਂ ਜੋ ਜੀ ਓ ਜੀ ਸਟਾਫ ਦੁਆਰਾ ਲੌਕਡਾਊਨ ਸਮੇਂ ਦੌਰਾਨ ਸਮਾਜ ਨੂੰ ਦਿੱਤੀਆਂ ਗਈਆਂ ਹਨ ਤੋਂ ਪ੍ਰਭਾਵਿਤ ਹੋ ਕੇ ਮਨੁੱਖੀ ਅਧਿਕਾਰ ਮੰਚ (ਰਜਿ.) ਪੰਜਾਬ ਦੇ ਪ੍ਰਧਾਨ ਡਾ. ਜਸਵੰਤ ਸਿੰਘ ਖੇੜਾ, ਸ਼੍ਰੀ ਹਰਭਜਨ ਸਿੰਘ ਜੱਲੋਵਾਲ ਉੱਪ ਚੇਅਰਮੈਨ ਪੰਜਾਬ, ਰਘੁਬੀਰ ਸਿੰਘ ਬਡਲਾ ਚੇਅਰਮੈਨ, ਹਰਭਜਨ ਸਿੰਘ ਦੁੱਲਵਾਂ ਪੰਜਾਬ ਪ੍ਰਧਾਨ, ਕੁਲਵੰਤ ਸਿੰਘ ਲੁਹਾਰ ਮਾਜਰਾ ਯੂਥ ਪ੍ਰਧਾਨ ਪੰਜਾਬ, ਜਸਵਿੰਦਰ ਸਿੰਘ ਜਿਲ੍ਹਾ ਪ੍ਰਧਾਨ, ਅਮਰੀਕ ਸਿੰਘ ਪਵਾਰ ਮੀਤ ਪ੍ਰਧਾਨ ਪੰਜਾਬ, ਬਲਬੀਰ ਕੌਰ ਸੁੱਖੀ ਸੈਕਟਰੀ ਪੰਜਾਬ, ਮੈਡਮ ਪੂਜਾ ਰਾਣੀ ਜਨਰਲ ਸਕੱਤਰ ਪੰਜਾਬ, ਮੈਡਮ ਸੁਖਵਿੰਦਰ ਕੌਰ ਮਾਨ ਪ੍ਰਧਾਨ ਇਸਤਰੀ ਵਿੰਗ ਪੰਜਾਬ ਅਤੇ ਉਹਨਾਂ ਦੇ ਸਮੂਹ ਸਟਾਫ ਵੱਲੋਂ ਜੀ ਓ ਜੀ ਸੁਪਰਵਾਇਜ਼ਰ ਸੂਬੇਦਾਰ ਮੇਜ਼ਰ ਨਾਜ਼ਰ ਸਿੰਘ ਖਮਾਣੋਂ, ਜੀ ਓ ਜੀ ਸੁਪਰਵਾਇਜ਼ਰ ਦਰਬਾਰਾ ਸਿੰਘ ਬੱਸੀ ਪਠਾਣਾਂ, ਡੀ ਈ ਓ (ਜੀ ਓ ਜੀ) ਇਕਬਾਲ ਸਿੰਘ ਖਮਾਣੋਂ, ਜੀ ਓ ਜੀ ਭਰਪੂਰ ਸਿੰਘ ਰਾਮਗੜ੍ਹ, ਜੀ ਓ ਜੀ ਹਰਚੰਦ ਸਿੰਘ ਗੱਗੜਵਾਲ, ਜੀ ਓ ਜੀ ਹਰਵਿੰਦਰ ਸਿੰਘ ਚੜੀ, ਜੀ ਓ ਜੀ ਅਵਤਾਰ ਸਿੰਘ ਪੱਤੋਂ, ਜੀ ਓ ਜੀ ਸੁਪਰਵਾਇਜ਼ਰ ਕੁਲਵਿੰਦਰ ਸਿੰਘ ਬੱਸੀ ਪਠਾਣਾਂ, ਬੀਬੀ ਕਮਲਜੀਤ ਕੌਰ, ਬੀਬੀ ਮਨਜੀਤ ਕੌਰ, ਸਰਪੰਚ ਪਿੰਡ ਪੱਤੋਂ ਨੂੰ ਸਨਮਾਨ ਚਿੰਨ੍ਹ ਅਤੇ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਡਾ. ਜਸਵੰਤ ਸਿੰਘ ਖੇੜਾ ਨੇ ਜੀ ਓ ਜੀ ਦੂਆਰਾ ਸਮਾਜ ਦੀਆਂ ਕੀਤੀਆਂ ਜਾ ਰਹੀਆਂ ਸੇਵਾਵਾਂ ਦੀ ਭਰਪੂਰ ਸ਼ਲਾਘਾ ਕੀਤੀ। ਉਹਨਾਂ ਕਿਹਾ ਕਿ ਜੀ ਓ ਜੀ ਸਮਾਜ ਦੇ ਹਰ ਹੱਕਦਾਰ ਤੱਕ ਉਹਨਾਂ ਦੇ ਹੱਕਾਂ ਅਤੇ ਲਾਗੂ ਸਰਕਾਰੀ ਸਕੀਮਾਂ ਦਾ ਲਾਭ ਪਹੁੰਚਾਉਣ ਵਿੱਚ ਸਰਕਾਰ ਦੀ ਬਹੁਤ ਮੱਦਦ ਕਰ ਰਹੇ ਹਨ।
Great
ReplyDelete