ਪੁਲਿਸ ਸਟੇਸ਼ਨ ਮੰਡੀ ਗੋਬਿੰਦਗੜ੍ਹ ਅਤੇ ਪਿੰਡ ਕੁਬੰੜਾ ਨੂੰ ਮਾਈਕਰੋ ਕੰਟੇਨਮੈਂਟ ਜੋਨ ਘੋਸਿ਼ਤ ਕੀਤਾ
ਫ਼ਤਹਿਗੜ੍ਹ ਸਾਹਿਬ, 29 ਜੁਲਾਈ: (ਸਤਨਾਮ ਚੌਹਾਨ) ਜਿ਼ਲ੍ਹਾ ਮੈਜਿਸਟਰੇਟ ਸ਼੍ਰੀਮਤੀ ਅੰਮ੍ਰਿਤ ਕੌਰ ਗਿੱਲ ਨੇ ਕੋਵਿਡ-19 ਨਾਲ ਸਬੰਧਤ ਵਧੇਰੇ ਕੇਸ ਆਉਣ ਕਾਰਨ ਪੁਲਿਸ ਸਟੇਸ਼ਨ ਮੰਡੀ ਗੋਬਿੰਦਗੜ੍ਹ (9 ਕੇਸ) ਅਤੇ ਪਿੰਡ ਕੁਬੰੜਾ (5 ਕੇਸ) ਆਉਣ ਕਾਰਨ ਇਨ੍ਹਾਂ ਦੋਵਾਂ ਥਾਵਾਂ ਨੂੰ ਮਾਈਕਰੋ ਕੰਟੇਨਮੈਂਟ ਜੋਨ ਘੋਸਿ਼ਤ ਕੀਤਾ ਗਿਆ ਹੈ। ਇਨ੍ਹਾਂ ਇਲਾਕਿਆਂ ਵਿੱਚ ਜਨਤਕ ਸਥਾਨਾਂ ’ਤੇ ਹਰ ਗਤੀਵਿਧੀ ਲਈ ਜਿ਼ਲ੍ਹਾ ਮੈਜਿਸਟਰੇਟ ਦੀ ਪ੍ਰਵਾਨਗੀ ਜਰੂਰੀ ਹੋਵੇਗੀ।
ਦੂਜ਼ੇ ਪਾਸੇ ਸਿਵਲ ਸਰਜਨ ਡਾ. ਐਨ.ਕੇ. ਅਗਰਵਾਲ ਨੇ ਦੱਸਿਆ ਕਿ ਜਿ਼ਲ੍ਹੇ ਵਿੱਚ ਅੱਜ 31 ਵਿਅਕਤੀਆਂ ਦੀ ਰਿਪੋਰਟ ਕੋਰੋਨਾ ਪੋਜੇਟਿਵ ਆਈ ਹੈ ਜਿਨ੍ਹਾਂ ਵਿੱਚ ਮੰਡੀ ਗੋਬਿੰਦਗੜ੍ਹ ਦੇ 15 ਕੇਸ ( 6 ਪੁਲਿਸ ਮੁਲਾਜ਼ਮ) ਸਰਹਿੰਦ ਦੇ 08, ਬਸੀ ਦਾ ਇੱਕ, ਪਿੰਡ ਕੁੰਭ ਦੇ 3, ਪਿੰਡ ਕੁੰਭੜਾ ਦਾ 1, ਪਿੰਡ ਫਿਰੋਜਪੁਰ ਦਾ 1, ਪਿੰਡ ਬੁੱਗਾ ਦਾ 1, ਪਿੰਡ ਟਿੱਬੀ ਦਾ 1 ਤੇ ਪਿੰਡ ਨਸਰਾਲੀ ਦਾ 1 ਵਿਅਕਤੀ ਸ਼ਾਮਲ ਹਨ।
Comments
Post a Comment