ਦਿਨੋ ਦਿਨ ਫੋਨਾਂ ਰਾਹੀ ਵਧਣ ਲੱਗੀਆ ਧੋਖਾਧੜੀਆਂ
ਕੋਲਕਾਤਾ (ਸਤਨਾਮ ਚੌਹਾਨ) 22 ਜੁਲਾਈ: ਦਿਨੋ ਦਿਨ ਮੋਬਾਇਲਾ ਰਾਹੀ ਧੋਖੇਬਾਜਾ ਕੋਲੋਂ ਲੋਕਾ ਨੂੰ ਲੁੱਟਣ ਦੇ ਮਾਮਲੇ ਸਾਹਮਣੇ ਆਉਦੇ ਰਹਿੰਦੇ ਹਨ। ਅਤੇ ਅਜਿਹੇ ਮਾਮਲੇ ਹਰ ਰੋਜ ਹੀ ਕਿਸੇ ਨਾ ਕਿਸੇ ਦੀ ਜਿੰਦਗੀ ਵਿੱਚ ਵਾਪਰ ਰਹੇ ਹਨ। ਅਜਿਹਾ ਹੀ ਇੱਕ ਮਾਮਲਾ ਕਲਕੱਤਾ ਤੋਂ ਸਾਹਮਣੇ ਆਇਆ ਹੈ। ਕਲਕੱਤਾ ਦੀ ਰਹਿਣ ਵਾਲੀ ਪਰਮੀਤ ਕੌਰ ਨੇ ਦੱਸਿਆ ਕਿ ਮੈਂ ਕਲਕੱਤਾ ਸਹਿਰ ਵਿੱਚ ASSOCIATION FOR SOCIAL WELFARE PROTECTION OF HUMAN ਵਿੱਚ ਬਤੌਰ ਪ੍ਰਧਾਨ ਦੇ ਅਹੁੰਦੇ ਤੇ ਸਮਾਜ ਸੇਵਾ ਦਾ ਕੰਮ ਕਰਦੀ ਹੈ। ਉਨਾ ਦੱਸਿਆ ਕਿ ਮੈਨੂੰ 8389078537 ਨੰਬਰ ਤੋ ਇੱਕ ਫੋਨ ਆਇਆ ਤੇ ਫੋਨ ਕਰਨ ਵਾਲੇ ਵਿਅਕਤੀ ਨੇ ਮੇਰੇ ਨੰਬਰ ਤੇ ਇੱਕ ਮੈਸਜ਼ ਵੀ ਭੇਜਿਆ, ਉਹ ਵਿਅਕਤੀ ਮੈਨੂੰ ਕਹਿਣ ਲੱਗਿਆ ਕਿ ਤੁਸੀ 4000 ਰੁਪਏ ਜਿੱਤ ਚੁਕੇ ਹੋ ਤੁਸੀ ਇਸ ਲਿੰਕ ਤੇ ਕਲਿੱਕ ਕਰੋ ਤੇ ਤੁਹਾਡੇ ਫੋਨ-ਪੇ ਦੇ ਖਾਤੇ ਵਿੱਚ ਇਹ ਪੈਸੇ ਮਿਲ ਜਾਣਗੇ ਪਰੰਤੂ ਮੈ ਸਮਝ ਗਈ ਸੀ ਕੀ ਇਹ ਧੋਖਾਧੜੀ ਹੀ ਹੈ। ਫਿਰ ਮੇਰੇ ਵੱਲੋਂ ਲਿੰਕ ਖੋਲਣ ਤੋਂ ਮਨਾ ਕਰਨ ਤੇ ਉਹ ਵਿਅਕਤੀ ਮੇਰੇ ਨਾਲ ਬਹੁਤ ਹੀ ਬਦਸਲੂਕੀ ਕਰਨ ਲੱਗਿਆ ਅਤੇ ਗਾਲੀ ਗਲੋਚ ਵੀ ਕੀਤੀ। ਇਸ ਸਬੰਧੀ ਮੇਰੇ ਵੱਲੋਂ ਇੱਥੇ ਦੇ ਪੁਲਿਸ ਥਾਣੇ ਨੂੰ ਲਿਖਤੀ ਰੂਪ ਵਿੱਚ ਸਿਕਾਇਤ ਦਿੱਤੀ ਹੈ ਅਤੇ ਪੁਲਿਸ ਪ੍ਰਸ਼ਾਸਨ ਤੋ ਮੰਗ ਕੀਤੀ ਹੈ ਕਿ ਅਜਿਹੇ ਮਾਮਲਿਆਂ ਤੇ ਜਲਦ ਤੋਂ ਜਲਦ ਕਾਬੂ ਪਾਇਆ ਜਾ ਸਕੇ ਤਾਂ ਜੋ ਹੋਰ ਲੋਕ ਵੀ ਅਜਿਹੀਆਂ ਧੋਖਾਧੜੀਆਂ ਤੋ ਬਚ ਸਕਣ। ਅਤੇ ਮੈਂ ਇੱਕ ਸਮਾਜ ਸੇਵਕ ਹੋਣ ਦੇ ਨਾਤੇ ਲੋਕਾਂ ਨੂੰ ਵੀ ਅਪੀਲ ਕਰਦੀ ਹਾਂ ਕੀ ਬਿਨਾਂ ਜਾਣਕਾਰੀ ਤੋਂ ਅਜਿਹੇ ਲਿੰਕ ਖੋਲਣ ਤੋ ਗੁਰੇਜ ਕਰਨ।
Comments
Post a Comment