ਧੋਖੇ ਨਾਲ ਕਾਰਾਂ ਵੇਚਣ ਦੇ ਦੋਸ਼ ਵਿੱਚ ਤਿੰਨ ਗ੍ਰਿਫ਼ਤਾਰ

ਸ੍ਰੀ ਗੁਰਪ੍ਰੀਤ ਸਿੰਘ ਭੁੱਲਰ ਡੀ.ਆਈ.ਜੀ ਰੂਪਨਗਰ ਰੇਜ਼ ਰੂਪਨਗਰ ਨੇ ਦੱਸਿਆ ਕਿ ਮਾਨਯੋਗ ਡੀ.ਜੀ.ਪੀ ਸਾਹਿਬ ਪੰਜਾਬ ਵੱਲੋ ਮਾੜੇ ਅਨਸਰਾਂ ਵਿਰੁੱਧ ਮੁਹਿੰਮ ਤਹਿਤ ਸ੍ਰੀਮਤੀ ਰਵਜੋਤ ਗਰੇਵਾਲ IPS ਐਸ.ਐਸ.ਪੀ ਜਿਲ੍ਹਾ ਫਤਿਹਗੜ੍ਹ ਸਾਹਿਬ ਦੇ ਦਿਸ਼ਾ ਨਿਰਦੇਸ਼ਾ ਤੇ ਸ੍ਰੀ ਜਸਪਿੰਦਰ ਸਿੰਘ ਗਿੱਲ PPS, ਉਪ ਪੁਲਿਸ ਕਪਤਾਨ (ਡੀ) ਜਿਲ੍ਹਾ ਫਤਿਹਗੜ੍ਹ ਸਾਹਿਬ ਦੀਆ ਹਦਾਇਤਾਂ ਅਨੁਸਾਰ ਇੰਸਪੈਕਟਰ ਅਮਰਬੀਰ ਸਿੰਘ ਇੰਚਾਰਜ CIA ਸਟਾਫ ਸਰਹਿੰਦ ਨੇ ਸੀ.ਆਈ.ਏ ਦੀ ਪੁਲਿਸ ਟੀਮ ਸਮੇਤ ਕਾਰਵਾਈ ਅਮਲ ਵਿੱਚ ਲਿਆਉਦੇ ਹੋਏ ਮਰੂਤੀ ਸਜੂਕੀ ਇੰਡੀਆ ਕੰਪਨੀ ਦੀਆ 87 ਅਲੱਗ ਅਲੱਗ ਮਾਰਕੇ ਦੀਆ ਕਾਰਾਂ ਜੋ ਕਿ ਕੰਪਨੀ ਵੱਲੋ ਸਕਰੈਪ ਵਿੱਚ ਵੇਚ ਦਿੱਤੀਆ ਗਈਆ ਸਨ, ਉਹਨਾਂ ਕਾਰ ਨੂੰ ਫਰਜੀ ਕਾਗਜ ਬਣਾ ਕੇ ਧੋਖਾਧੜੀ ਨਾਲ ਭੋਲੇ ਭਾਲੇ ਲੋਕਾਂ ਨੂੰ ਵੇਚਣ ਵਾਲੇ ਦੋ ਦੋਸ਼ੀ ਵਿਅਕਤੀਆ ਨੂੰ ਕਾਬੂ ਕਰਕੇ 40 ਕਾਰਾਂ ਬਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਮਿਤੀ 03.08.2022 ਨੂੰ ਸੀ.ਆਈ.ਏ ਸਰਹਿੰਦ ਪਾਸ ਮੁਖਬਰੀ ਹੋਈ ਸੀ ਕਿ ਮਰੂਤੀ ਸਜੂਕੀ ਕੰਪਨੀ ਦੀਆ 87 ਕਾਰਾਂ ਸਕਰੈਪ ਕਰਾਰ ਦੇ ਕੇ ਕੰਪਨੀ ਵੱਲੋ ਮੈਸ: ਪੁਨੀਤ ਟਰੇਡਿੰਗ ਕੰਪਨੀ (ਪ੍ਰੋਪ: ਪੁਨੀਤ ਗੋਇਲ ਵਾਸੀ ਮਾਨਸਾ) ਨੂੰ ਡਿਸਮੈਂਟਲ ਕਰਨ ਲਈ ਵੇਚ ਦਿੱਤੀਆ ਗਈਆ ਸਨ।ਪ੍ਰੰਤੂ ਪੁਨੀਤ ਟਰੇਡਿੰਗ ਕੰਪਨੀ ਦੇ ਮਾਲਕ ਪੁਨੀਤ ਗੋਇਲ ਪੁੱਤਰ ਰਾਜ਼ਪਾਲ ਗੋਇਲ, ਇਸ ਦੇ ਪਿਤਾ ਰਾਜਪਾਲ ਗੋਇਲ ਪੁੱਤਰ ਕ੍ਰਿਸ਼ਨ ਚੰਦ ਵਾਸੀਆਨ ਗਰੀਨ ਵੇਅ ਸਟਰੀਟ ਮਾਨਸਾ ਅਤ...