ਫਤਹਿਗੜ੍ਹ ਸਾਹਿਬ ਪੁਲਿਸ ਨੇ ਕਤਲ ਦਾ ਮਾਮਲਾ 24 ਘੰਟਿਆਂ ਤੋਂ ਘੱਟ ਸਮੇਂ ਵਿੱਚ ਸੁਲਝਾਇਆ : ਐਸ ਐਸ ਪੀ

ਬਸੀ ਪਠਾਣਾ/ਫਤਹਿਗੜ੍ਹ ਸਾਹਿਬ , 10 ਅਗਸਤ  (ਸਤਨਾਮ ਚੌਹਾਨ)

ਫਤਹਿਗੜ੍ਹ ਸਾਹਿਬ ਪੁਲਿਸ ਨੇ ਜ਼ਿਲ੍ਹੇ ਵਿੱਚ ਹਾਲ ਹੀ ਦਿਨਾਂ ਵਿੱਚ ਹੋਏ ਦੂਸਰੇ ਕਤਲ ਦਾ ਮਾਮਲਾ 24
ਘੰਟਿਆਂ ਤੋਂ ਵੀ ਘੱਟ ਸਮੇਂ ਵਿੱਚ ਸੁਲਝਾ ਲਿਆ ਹੈ। ਇਹ ਜਾਣਕਾਰੀ ਦਿੰਦਿਆ ਜਿ਼ਲ੍ਹਾ ਪੁਲਿਸ ਮੁਖੀ
ਸ੍ਰੀਮਤੀ ਅਮਨੀਤ ਕੌਂਡਲ ਨੇ ਦੱਸਿਆ ਕਿ ਮਿਤੀ 09-08-2020 ਨੂੰ ਸਵੇਰੇ ਇੰਸ: ਮਨਪ੍ਰੀਤ ਸਿੰਘ ਮੁੱਖ
ਅਫਸਰ ਥਾਣਾ ਬਸੀ ਪਠਾਣਾ ਨੂੰ ਇਤਲਾਹ ਮਿਲੀ ਸੀ ਕਿ ਪਿੰਡ ਰਾਮਪੁਰ ਕਲੇਰਾਂ ਵਿਖੇ ਪਰਮਜੀਤ ਸਿੰਘ
ਉਰਫ ਰਾਜੂ ਪੁੱਤਰ ਗੁਰਦੀਪ ਸਿੰਘ, ਵਾਸੀ ਪਿੰਡ ਰਾਮਪੁਰ ਕਲੇਰਾਂ ਥਾਣਾ ਬਸੀ ਪਠਾਣਾ, ਦਾ ਕਿਸੇ ਨੇ ਕਤਲ
ਕਰ ਦਿੱਤਾ ਹੈ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾ ਥਾਣਾ ਬਡਾਲੀ ਆਲਾ ਸਿੰਘ ਪੁਲਿਸ ਨੇ ਵੀ ਕੁਝ ਇਸੀ ਤਰ੍ਹਾਂ ਦੇ ਮਾਮਲੇ
ਵਿੱਚ ਦੋ ਦਿਨਾਂ ਦੇ ਵਿੱਚ ਹੀ ਅੰਨੇ ਕਤਲ ਦਾ ਕੇਸ ਸੁਲਝਾ ਕੇ ਦੋਸ਼ੀਆਂ  ਨੂੰ ਗ੍ਰਿਫਤਾਰ ਕੀਤਾ ਸੀ।
ਜਦਕਿ ਇਸ ਮਾਮਲੇ ਵਿੱਚ ਐਸ ਐਸ ਪੀ ਨੇ ਦੱਸਿਆ ਕਿ  ਇੰਸ: ਮਨਪ੍ਰੀਤ ਸਿੰਘ ਮੁੱਖ ਅਫਸਰ ਥਾਣਾ ਬਸੀ
ਪਠਾਣਾ ਨੇ ਮੰਗਲਦੀਪ ਸਿੰਘ ਪੁੱਤਰ ਜਸਵੀਰ ਸਿੰਘ, ਵਾਸੀ ਰਾਮਪੁਰ ਕਲੇਰਾਂ ਥਾਣਾ ਬਸੀ ਪਠਾਣਾ ਦਾ ਨੇੜੇ ਪੈਟਰੋਲ ਪੰਪ ਪਿੰਡ ਨੌਗਾਵਾਂ ਦੇ ਬਿਆਨ ਲਿਖ ਕੇ ਮੁਕੱਦਮਾ ਨੰਬਰ 127, ਮਿਤੀ 09-08-2020, ਅ/ਧ 302, 120-ਬੀ, 34 ਹਿੰ:ਦੰ:,ਥਾਣਾ ਬਸੀ ਪਠਾਣਾ ਦਰਜ ਕੀਤਾ ਗਿਆ।

ਐਸ ਐਸ ਪੀ ਨੇ ਦੱਸਿਆ ਕਿ ਐਸ ਐਚ ਓ ਬਸੀ ਪਠਾਣਾ ਸਮੇਤ ਪੁਲਿਸ ਪਾਰਟੀ ਮੌਕੇ ਤੇ ਪੁੱਜੇ ਅਤੇ ਬਾਅਦ
ਵਿੱਚ ਸ਼੍ਰੀ ਹਰਪਾਲ ਸਿੰਘ, ਕਪਤਾਨ ਪੁਲਿਸ (ਇੰਨ:) ਅਤੇ ਸ਼੍ਰੀ ਸੁਖਮਿੰਦਰ ਸਿੰਘ
ਚੌਹਾਨ, ਉਪ ਕਪਤਾਨ ਪੁਲਿਸ, ਸਬ-ਡਵੀਜ਼ਨ ਬਸੀ ਪਠਾਣਾ ਵੀ ਮੌਕਾ ਤੇ ਪੁੱਜੇ ਤੇ ਇਸ ਮਾਮਲੇ ਦੀ ਬਰੀਕੀ
ਨਾਲ ਤਫਤੀਸ਼ ਕਰਕੇ 24 ਘੰਟਿਆ ਦੌਰਾਨ ਦੋਸ਼ੀਆਨ ਮਨਿੰਦਰ ਸਿੰਘ ਉਰਫ ਮਨੀ ਪੁੱਤਰ ਕਮਿੱਕਰ ਸਿੰਘ
ਵਾਸੀ ਪਿੰਡ ਸੇਹ ਤਹਿ: ਸਮਰਾਲਾ ਜਿਲ੍ਹਾ ਲੁਧਿਆਣਾ, ਪਰਵਿੰਦਰ ਸਿੰਘ ਉਰਫ ਗੱਗੀ ਪੁੱਤਰ ਮਹਿੰਦਰ ਸਿੰਘ
ਵਾਸੀ ਪਿੰਡ ਭੂਦਨ ਥਾਣਾ ਸੰਦੋੜ ਜਿਲ੍ਹਾ ਸੰਗਰੂਰ, ਸੰਨੀ ਉਰਫ ਸੁੱਖਾ ਪੁੱਤਰ ਭਜਨ ਸਿੰਘ ਵਾਸੀ ਟਾਹਲੀ
ਵਾਲਾ ਚੌਕ ਗਲੀ ਨੰ: 6, ਅੰਮ੍ਰਿਤਸਰ, ਹਾਲ ਵਾਸੀ ਗੁਰਦੁਆਰਾ ਸਾਹਿਬ ਪਿੰਡ ਜਰਗ ਤਹਿ: ਪਾਇਲ, ਜਿਲ੍ਹਾ
ਲੁਧਿਆਣਾ ਅਤੇ ਕੁਲਦੀਪ ਕੌਰ ਪਤਨੀ ਪਰਮਜੀਤ ਸਿੰਘ, ਵਾਸੀ ਪਿੰਡ ਰਾਮਪੁਰ ਕਲੇਰਾਂ, ਥਾਣਾ ਬਸੀ
ਪਠਾਣਾ ਨੂੰ ਗ੍ਰਿਫਤਾਰ ਕੀਤਾ।

ਐਸ ਐਸ ਪੀ ਸ੍ਰੀਮਤੀ ਅਮਨੀਤ ਕੌਂਡਲ ਨੇ ਦੱਸਿਆ ਕਿ ਵਾਰਦਾਤ ਦੌਰਾਨ ਵਰਤਿਆ ਗਿਆ ਡੇਕ ਦੀ ਤਾਜ਼ੀ
ਲੱਕੜ ਦਾ ਡੰਡਾ ਅਤੇ ਮੋਟਰ ਸਾਈਕਲ ਨੰਬਰ PB-10-EU-7186 ਵੀ ਬਰਾਮਦ ਕੀਤਾ ਗਿਆ।
ਉਨ੍ਹਾਂ ਦੱਸਿਆ ਕਿ ਵਜ਼ਾ ਰੰਜ਼ਿਸ਼ ਇਹ ਕਿ ਮ੍ਰਿਤਕ ਪਰਮਜੀਤ ਸਿੰਘ ਉਰਫ ਰਾਜੂ ਸ਼ਰਾਬ ਪੀਣ ਦਾ ਆਦੀ
ਸੀ ਅਤੇ ਸ਼ਰਾਬ ਪੀ ਕੇ ਆਪਣੀ ਪਤਨੀ ਕੁਲਦੀਪ ਕੌਰ ਨਾਲ ਲੜ੍ਹਾਈ-ਝਗੜਾ ਕਰਦਾ ਰਹਿੰਦਾ ਸੀ।

Comments

Popular posts from this blog

ਮੈਡੀਕਲ ਕੈਂਪਾਂ ਦਾ ਆਯੋਜਨ ਲੋਕਾਂ ਦੇ ਵਿੱਚ ਜਾਗਰੂਕਤਾ ਪੈਦਾ ਕਰਦਾ : ਰਾਏ

ਰਾਈਸ ਮਿਲਰਜ ਐਸੋਸੀਏਸ਼ਨ ਸਰਹਿੰਦ ਵੱਲੋਂ ਮੁੱਖ ਮੰਤਰੀ ਨੂੰ ਸਨਮਾਨਿਤ ਕੀਤਾ ਗਿਆ

ਮੁੱਖ ਮੰਤਰੀ ਭਗਵੰਤ ਮਾਨ ਨੇ ਆੜਤੀਆਂ ਦੀਆਂ ਮੁਸ਼ਕਿਲਾਂ ਸੁਣੀਆਂ