ਸਾਬਕਾ ਬਲਾਕ ਸੰਮਤੀ ਮੈਬਰ ਤੇ ਜਾਨਲੇਵਾ ਹਮਲਾ ਕਰਨ ਵਾਲੇ ਪੁਲਿਸ ਵੱਲੋਂ ਗ੍ਰਿਫ਼ਤਾਰ

ਸੰਭੂ 22 ਅਗਸਤ : ਅਕਾਲੀ ਦਲ ਦੇ ਸਾਬਕਾ ਬਲਾਕ ਸੰਮਤੀ ਮੈਂਬਰ ਕ੍ਰਿਸ਼ਨ ਕੁਮਾਰ ਸ਼ਰਮਾ ਉੱਤੇ ਦਿਨ ਦਿਹਾੜੇ ਅੱੱਧਾ ਦਰਜਨ ਹਥਿਆਰ ਬੰਦ ਵਿਅਕਤੀਆ ਵੱਲੋ ਜਾਨਲੇਵਾ ਹਮਲਾ ਕਰ ਕਿ ਜਖ਼ਮੀ ਕਰਨ ਬਾਰੇ ਜਾਣਕਾਰੀ ਮਿਲੀ ਹੈ ਥਾਣਾ ਸੰਭੂ ਦੇ ਐਸ ਐਚ ਓ ਗੁਰਮੀਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਅਕਾਲੀ ਦਲ ਦੇ ਸਾਬਕਾ ਬਲਾਕ ਸਮਤੀ ਮੈਂਬਰ ਕ੍ਰਿਸ਼ਨ ਕੁਮਾਰ ਸ਼ਰਮਾ ਬੀਤੇ ਦਿਨੀ ਆਪਣੇ ਬਤੀਜੇ ਨਾਲ ਬੀਟ ਗੱਡੀ ਵਿੱਚ ਸਵਾਰ ਹੋ ਕਿ ਬਠੌਣੀਆ ਤੋ ਅੰਬਾਲਾ ਵੱਲ ਆਪਣੇ ਨਿਜੀ ਕੰਮ ਜਾ ਰਿਹਾ ਸੀ ਤਾਂ ਨੈਸ਼ਨਲ ਹਾਈਵੇ ਉੱਤੇ ਬਣੇ ਪੈਟਰੋਲ ਪੰਪ ਦੇ ਨਜਦੀਕ ਬਠੌਣੀਆ ਵਾਸੀ ਦੀਪ ਚੰਦ ਉਰਫ ਬੰਟੀ ਅਤੇ ਉਸ ਦੇ ਕੁੱਝ ਹਥਿਆਰ ਬੰਦ ਸਾਥੀ ਤੇ ਉਸ ਨੂੰ ਘੇਰ ਲਿਆ ਤੇ ਉਸ ਤੇ ਜਾਨਲੇਵਾ ਹਮਲਾ ਕਰ ਫਰਾਰ ਹੋ ਗਏ ਜਿਸ ਨਾਲ ਉਹ ਗੰਭੀਰ ਜਖਮੀ ਹੋ ਗਿਆ ਹੈ ਕੰਟਰੋਲ ਰੂਮ ਤੋ ਸੁਚਨਾ ਮਿਲਦੇ ਹੀ ਪੁਲਿਸ ਪਾਰਟੀ ਮੌਕੇ ਤੇ ਪਹੁੰਚ ਗਈ ਤੇ ਮੁਜਰਿਮਾ ਦੀ ਭਾਲ ਸ਼ੂਰੂ ਕਰ ਦਿੱਤੀ ਗਈ ਇਸ ਮਾਮਲੇ ਵਿੱਚ ਸਾਈਬਰ ਟੀਮ ਦੀ ਮਦਦ ਨਾਲ ਕੁੱਜ ਹੀ ਘੰਟਿਆ ਵਿੱਚ ਕ੍ਰਿਸ਼ਨ ਕੁਮਾਰ ਤੇ ਹਮਲਾ ਕਰਨ ਵਾਲੇ ਦੀਪ ਚੰਦ ਉਰਫ ਬੰਟੀ ਅਤੇ ਉਸ ਦੇ ਸਾਥੀਆ ਨੂੰ ਗਿਰਫਤਾਰ ਕਰ ਲਿਆ ਜੋ ਕਿ ਵਾਰਦਾਤ ਕਰਨ ਤੋ ਬਾਅਦ ਫਰਾਰ ਹੋਣ ਦੀ ਫਰਾਕ ਵਿੱਚ ਸਨ ਮੁਜਰਿਮਾ ਦੇ ਖਿਲਾਫ ਆਈ ਪੀ ਸੀ ਦੀ  ਧਾਰਾ 341,307,323,427,506,148,149 ਦੇ ਅਧੀਨ ਮੁਕੱਦਮਾ ਦਰਜ ਕਰ ਰਾਜਪੁਰਾ ਦੀ ਮਾਣਯੋਗ ਅਦਾਲਤ ਵਿੱਚ ਪੇਸ਼ ਕਰ ਕਿ ਤਿੰਨ ਦਿਨਾਂ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਜਾਣਕਾਰਾ ਮੁਤਾਬਕ ਦੀਪ ਚੰਦ ਉਰਫ ਬੰਟੀ ਜਬਰੀ ਮਹੀਨਾ ਵਸੂਲੀ ਨਾਜਾਇਜ ਮਾਈਨਿੰਗ ਨਜਾਇਜ ਸ਼ਰਾਬ ਆਦ ਦੇ ਕਾਰੋਬਾਰਾ ਚਲਾਉਣ ਬਾਰੇ ਕਥਿਤ ਦੋਸ਼ ਲਗਾਏ ਜਾ ਰਹੇ ਹਨ ਅਤੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਬੰਟੀ ਦਾ ਬਹੁਤ ਸਾਰੇ ਸਿਆਸੀ ਤੇ ਪੁਲਿਸ ਅਫਸਰਾ ਨਾਲ ਚੰਗਾ ਤਾਲ ਮੇਲ ਹੈ ਫਿਰ ਵੀ ਉਸ ਦੇ ਖਿਲਾਫ ਸੰਗੀਨ ਧਾਰਾਵਾ ਦੇ ਤਹਿਤ ਮਾਮਲਾ ਦਰਜ ਹੋਣਾ ਮੌਜੂਦਾ ਸੰਭੂ ਪੁਲਿਸ ਦੇ ਅਫਸਰਾ ਦੀ ਨੇਕ ਕਾਰਗੁਜਾਰੀ ਵੱਲ ਇਸ਼ਾਰਾ ਕਰਦਾ ਹੈ।ਹੁਣ ਦੇਖਣਾ ਇਹ ਹੈ ਕਿ ਆਉਣ ਵਾਲੇ ਸਮੇ ਵਿੱਚ ਪੁਲਿਸ ਕੀ ਸੱਚਾਈ ਸਾਹਮਣੇ ਲਿਆਉਦੀ ਹੈ।

Comments

Popular posts from this blog

ਮੈਡੀਕਲ ਕੈਂਪਾਂ ਦਾ ਆਯੋਜਨ ਲੋਕਾਂ ਦੇ ਵਿੱਚ ਜਾਗਰੂਕਤਾ ਪੈਦਾ ਕਰਦਾ : ਰਾਏ

ਰਾਈਸ ਮਿਲਰਜ ਐਸੋਸੀਏਸ਼ਨ ਸਰਹਿੰਦ ਵੱਲੋਂ ਮੁੱਖ ਮੰਤਰੀ ਨੂੰ ਸਨਮਾਨਿਤ ਕੀਤਾ ਗਿਆ

ਮੁੱਖ ਮੰਤਰੀ ਭਗਵੰਤ ਮਾਨ ਨੇ ਆੜਤੀਆਂ ਦੀਆਂ ਮੁਸ਼ਕਿਲਾਂ ਸੁਣੀਆਂ