NSQF ਵੋਕੇਸ਼ਨਲ ਟੀਚਰਜ਼ ਯੂਨੀਅਨ 9 ਸਤੰਬਰ ਨੂੰ ਕਰਨਗੇ ਸਿੱਖਿਆ ਮੰਤਰੀ ਦੇ ਸਹਿਰ ਸੰਗਰੂਰ ਵਿਖੇ ਝੰਡਾ ਮਾਰਚ
ਫਤਿਹਗੜ ਸਾਹਿਬ, 5 ਸਤੰਬਰ (ਸਤਨਾਮ ਚੌਹਾਨ) NSQF ਵੋਕੇਸ਼ਨਲ ਟੀਚਰਜ਼ ਯੂਨੀਅਨ ਦੀ ਸੂਬਾ ਕਮੇਟੀ ਨੇ ਮੀਟਿੰਗ ਕਰ 9 ਸਤੰਬਰ ਨੂੰ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦੇ ਸਹਿਰ ਸੰਗਰੂਰ ਵਿਖੇ ਝੰਡਾ ਮਾਰਚ ਕਰਨ ਦਾ ਐਲਾਨ ਕੀਤਾ। ਜ਼ਿਲ੍ਹਾ ਪ੍ਰਧਾਨ ਫਤਿਹਗੜ੍ਹ ਸਾਹਿਬ ਜਸਵਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ NSQF ਵੋਕੇਸ਼ਨਲ ਟੀਚਰਜ਼ ਨੂੰ ਲਗਾਤਾਰ ਸਰਕਾਰ ਤੇ ਵਿਭਾਗ ਦੇ ਮਤ੍ਰੇਈ ਵਤੀਰੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪ੍ਰਾਈਵੇਟ ਕੰਪਨੀਆਂ ਦੀ ਧਕੇਸ਼ਾਈ ਦੇ ਨਾਲ ਨਾਲ ਸਰਕਾਰ ਵਲੋਂ ਮਿਲਣ ਵਾਲੀ ਹਰ ਡਿਊਟੀ ਕਰੋਨਾ, ਮਨਰੇਗਾ,ਹੜ ਪੀੜਤਾਂ ਜਾਂ ਸਕੂਲ ਸੰਬੰਧੀ ਡਿਊਟੀ ਨੂੰ ਪੂਰੀ ਤਨਦੇਹੀ ਨਾਲ ਨਿਭਾ ਰਹੇ ਹਨ। ਸਰਕਾਰ ਨੇ ਚੋਣਾਂ ਦੌਰਾਨ ਇਹ ਵਾਅਦਾ ਵੀ ਕੀਤਾ ਸੀ ਉਹ outsourcing ਨਾਲ ਭਰਤੀ ਕੀਤੇ ਮੁਲਾਜ਼ਿਮ ਪੱਕੇ ਕਰਨਗੇ। ਪਰ ਸਾਡੇ ਤਿੰਨ ਸਾਲ ਗੁਜਰ ਜਾਣ ਤੋਂ ਬਾਅਦ ਹਜੇ ਤੱਕ ਉਹਨਾਂ ਦੀ ਕੋਈ ਸਾਰ ਨਹੀਂ ਲਈ ਗਈ। ਕੰਪਨੀਆਂ ਦੇ ਕੁਪੋਸ਼ਣ ਦੇ ਸ਼ਿਕਾਰ ਅਧਿਆਪਕ ਸਾਥੀ ਆਪਣੇ ਭਵਿੱਖ ਨੂੰ ਖਤਮ ਹੁੰਦਾ ਦੇਖ ਰਹੇ ਹਨ। ਸਰਕਾਰ ਲਗਾਤਾਰ ਆਪਣੇ ਵਾਅਦੇ ਪੂਰੇ ਕਰਨ ਤੋਂ ਭੱਜ ਰਹੀ ਹੈ। ਜਿਸ ਕਾਰਨ ਹੁਣ NSQF ਦੇ ਅਧਿਆਪਕਾਂ ਨੂੰ ਸੜਕਾਂ ਤੇ ਉਤਰਨ ਨੂੰ ਮਜਬੂਰ ਹੋਣਾ ਪੈ ਰਿਹਾ ਹੈ। ਤੇ ਅੱਜ ਜ਼ਿਲ੍ਹਾ ਪੱਧਰੀ ਇਸ ਮੀਟਿੰਗ ਵਿੱਚ ਇਹ ਫੈਸਲਾ ਲਿਆ ਗਿਆ ਕਿ NSQF ਯੂਨੀਅਨ covid19 ਦੀ ਹਿਦਾਇਤ ਨੂੰ ਧਿਆਨ ਵਿੱਚ ਰੱਖਦੇ ਹੋਏ 9 ਸਤੰਬਰ ਨੂੰ ਸੰਗਰੂਰ ਵਿਖੇ 1910 ਅਧਿਆਪਕਾ ਨਾਲ ਝੰਡਾ ਮਾਰਚ ਕਰੇਗੀ। ਅੱਜ ਦੀ ਇਸ ਮੀਟਿੰਗ ਵਿੱਚ ਸਾਮ ਲਾਲ, ਜਗਤਾਰ ਸਿੰਘ, ਸੁਖਜਿੰਦਰ ਸਿੰਘ, ਸੁਖਵੀਰ ਸਿੰਘ, ਬਲਵਿੰਦਰ ਕੁਮਾਰ, ਵਿਨੈ ਕੁਮਾਰ, ਹਰਵਿੰਦਰ ਸਿੰਘ, ਬਲਵੀਰ ਸਿੰਘ, ਮੈਡਮ ਅਰਸਦੀਪ ਕੌਰ, ਮੈਡਮ ਮਨਪ੍ਰੀਤ ਕੌਰ, ਸੁਮੀਤ ਕੁਮਾਰ, ਮੈਡਮ ਕਮਲਜੀਤ ਕੌਰ, ਕੈਸੀਅਰ ਸੰਦੀਪ ਸਿੰਘ, ਅਮਨਦੀਪ ਕੌਰ ਪਨਾਗ, ਕਰਮਜੀਤ ਕੌਰ, ਮਨਪ੍ਰੀਤ ਕੌਰ, ਰਮਨਦੀਪ ਕੌਰ, ਪੂਨਮ, ਅਮਨਦੀਪ ਕੌਰ, ਨਵਪਰੀਤ ਕੌਰ, ਬਿਕਰਮਜੀਤ ਸਿੰਘ, ਮੁਮਤਾਜ, ਜਸਵਿੰਦਰ ਕੌਰ, ਗੁਰਿੰਦਰ ਕੌਰ ਸਾਮਿਲ ਹੋਏ।
Comments
Post a Comment