NSQF ਅਧਿਆਪਕ ਯੂਨੀਅਨ ਪੰਜਾਬ ਵਲੋਂ ਕਿਸਾਨ ਜਥੇਬੰਦੀਆਂ ਦਾ ਸਾਥ ਦੇਣ ਦਾ ਕੀਤਾ ਐਲਾਨ
ਫਤਿਹਗੜ ਸਾਹਿਬ, 24 ਸਤੰਬਰ (ਸਤਨਾਮ ਚੌਹਾਨ) NSQF ਯੂਨੀਅਨ ਪੰਜਾਬ ਦੇ ਸੂਬਾ ਸਕੱਤਰ ਰਾਇ ਸਾਹਿਬ ਸਿੰਘ ਸਿੱਧੂ ਨੇ ਦੱਸਿਆ ਕਿ ਜੋ ਇਸ ਸਮੇਂ ਪੰਜਾਬ ਦਾ ਮਾਹੌਲ ਬਣ ਗਿਆ ਹੈ ਇਸ ਦੀ ਜ਼ਿੰਮੇਵਾਰ ਕੇਂਦਰ ਸਰਕਾਰ ਹੈ ਕਿਉਂਕਿ ਕੇਂਦਰ ਸਰਕਾਰ ਵਲੋਂ ਇਸ ਮੌਕੇ ਤੇ ਅਚਾਨਕ ਕਿਸਾਨ ਸਬੰਧੀ ਬਿੱਲ ਪਾਸ ਕਰਨਾ ਅਤੇ ਕਿਸਾਨ ਜੱਥੇਬੰਦੀਆਂ ਨਾਲ ਬਿਨਾਂ ਗੱਲਬਾਤ ਕੀਤੇ ਇਹਨਾਂ ਬਿੱਲਾਂ ਉੱਪਰ ਮੋਹਰ ਲਾਉਣੀ, ਇੱਕ ਗੱਲ ਤਹਿ ਕਰਦੀ ਹੈ ਕਿ ਇਹ ਬਿੱਲ ਕਿਸਾਨ ਵਿਰੋਧੀ ਹਨ। ਇਹਨਾਂ ਬਿਲਾਂ ਰਾਹੀਂ ਕੇਂਦਰ ਸਰਕਾਰ ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਨੂੰ ਜੜ੍ਹ ਤੋਂ ਖ਼ਤਮ ਕਰਨ ਜਾ ਰਹੀ ਹੈ। ਯੂਨੀਅਨ ਆਗੂ ਨੇ ਦੱਸਿਆ ਕਿ ਕਿਸਾਨ ਕਿਰਸਾਨੀ ਦੇ ਕਿੱਤੇ ਨਾਲ ਜਨਮ ਤੋਂ ਹੀ ਜੁੜਿਆ ਹੋਇਆ ਹੈ ਅਤੇ ਕੇਂਦਰ ਸਰਕਾਰ ਵਲੋਂ ਕਿਸਾਨ ਤੋਂ ਇਸ ਹੱਕ ਨੂੰ ਖੋਹਣ ਵਾਲਾ ਫੈਸਲਾ ਬੇਹੱਦ ਨਿੰਦਣਯੋਗ ਹੈ। ਕਿਸਾਨਾਂ ਵਲੋਂ ਜੋ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਉਹ ਬਿਲਕੁਲ ਜਾਇਜ ਹੈ ਕਿਉਂਕਿ ਇਹ ਮਸਲਾ ਹੁਣ ਕਿਸਾਨੀ ਦੀ ਹੋਂਦ ਦਾ ਬਣ ਚੁੱਕਿਆ ਹੈ ਅਤੇ ਆਪਣੀ ਹੋਂਦ ਨੂੰ ਬਚਾਉਣ ਲਈ ਕਿਸਾਨ ਜੱਥੇਬੰਦੀਆਂ ਬਿਲਕੁਲ ਸਹੀ ਕਦਮ ਚੁੱਕ ਰਹੀਆਂ ਹਨ।
Comments
Post a Comment