ਆਉਟਸੋਰਸ ਦੀ ਭਰਤੀ ਬੰਦ ਕਰਕੇ ਅਧਿਆਪਕਾ ਨੂੰ ਡਿਪਾਰਟਮੈਂਟ ਵਿੱਚ ਮਰਜ ਕੀਤਾ ਜਾਵੇ- NSQF
ਫਤਿਹਗੜ ਸਾਹਿਬ 25 ਸਤੰਬਰ (ਸਤਨਾਮ ਚੌਹਾਨ) ਸ.ਪਰੇਮ ਸਿੰਘ ਬੱਸੀ ਪਠਾਣਾ ਸੂਬਾ ਸਕੱਤਰ ਪੰਜਾਬ ਪ੍ਰਦੇਸ਼ ਕਾਗਰਸ ਕਮੇਟੀ (ਪੰਜਾਬ) ਨਾਲ NSQF ਯੂਨੀਅਨ ਫਤਿਹਗੜ੍ਹ ਸਾਹਿਬ ਵੱਲੋਂ ਮੀਟਿੰਗ ਕੀਤੀ ਗਈ ਜਿਸ ਵਿੱਚ ਉਹਨਾ ਨੂੰ ਦੱਸਿਆ ਕਿ NSQF ਵੋਕੇਸਨਲ ਅਧਿਆਪਕ ਪਿਛਲੇ 6 ਸਾਲਾ ਤੋ ਪੰਜਾਬ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾ ਵਿੱਚ ਬੜੀ ਤਨਦੇਹੀ ਨਾਲ ਕਿੱਤਾ ਮੁਖੀ ਵਿਸੇ ਪੜਾ ਰਹੇ ਹਨ ਪਰ ਅਧਿਆਪਕ ਆਉਟਸੋਰਸ ਦਾ ਸਿਕਾਰ ਹੋ ਰਹੇ ਹਨ ਤੇ ਨਿਗੁਣੀਆ ਤਨਖਾਹਾ ਤੇ ਕੰਮ ਕਰ ਰਹੇ ਹਨ ਤੇ ਆਉਟਸੋਰਸ ਦੀ ਭਰਤੀ ਬੰਦ ਕਰਕੇ ਅਧਿਆਪਕਾ ਨੂੰ ਡਿਪਾਰਟਮੈਂਟ ਵਿੱਚ ਮਰਜ ਕੀਤਾ ਜਾਵੇ ਨਾਲ NSQF ਅਧਿਆਪਕਾਂ ਦੀਆ ਮੰਗਾ ਬਾਰੇ ਦੱਸਿਆ ਗਿਆ ਤੇ ਸੂਬਾ ਸਕੱਤਰ ਸਾਹਿਬ ਵੱਲੋ ਭਰੋਸਾ ਦਿੱਤਾ ਗਿਆ ਕਿ ਜਲਦ ਹੀ ਉਹ ਤੁਹਾਡੀ ਮੰਗ ਸਰਕਾਰ ਕੋਲ ਉਠਾਉਣਗੇ ਇਸ ਮੌਕੇ ਜਿਲ੍ਹਾ ਪ੍ਰਧਾਨ ਜਸਵਿੰਦਰ ਸਿੱਧੂ ਅਤੇ ਸਾਮ ਲਾਲ ਜੀ ਵੱਲੋ NSQF ਅਧਿਆਪਕਾ ਦੇ ਪੱਕੇ ਕਰਨ ਸਬੰਧੀ ਮੰਗ ਪੱਤਰ ਦਿੱਤਾ ਗਿਆ।
Comments
Post a Comment