ਪੰਜਾਬ ਸਰਕਾਰ ਦੇ ਘਰ-ਘਰ ਰੋਜਗਾਰ ਅਤੇ ਕਾਰੋਬਾਰ ਮਿਸ਼ਨ ਤਹਿਤ ਰੋਜ਼ਗਾਰ ਕੈਂਪ ਭਲਕੇ
ਫਰੀਦਕੋਟ 12 ਫਰਵਰੀ (ਸਤਨਾਮ ਚੌਹਾਨ) ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਸੌਰਭ ਰਾਜ ਆਈ ਏ ਐਸ ਦੀ ਅਗਵਾਈ ਹੇਠ ਪੰਜਾਬ ਸਰਕਾਰ ਦੇ ਘਰ-ਘਰ ਰੋਜਗਾਰ ਅਤੇ ਕਾਰੋਬਾਰ ਮਿਸ਼ਨ ਤਹਿਤ ਮਿਤੀ 13/02/2020 ਨੂੰ ਸਵੇਰੇ 10 ਤੋਂ ਸਰਕਾਰੀ ਆਈ.ਟੀ.ਆਈ. ਫਰੀਦਕੋਟ ਵਿਖੇ ਰੋਜ਼ਗਾਰ ਕੈਂਪ ਲਗਾਇਆ ਜਾ ਰਿਹਾ ਹੈ। ਇਹ ਜਾਣਕਾਰੀ ਦਫਤਰ ਜ਼ਿਲਾ ਰੋਜ਼ਗਾਰ ਜਨਰੇਸ਼ਨ ਦੇ ਪਲੇਸਮੈਂਟ ਅਫਸਰ ਮੈਡਮ ਨੀਤੂ ਕੁਮਾਰੀ ਨੇ ਦਿੱਤੀ।ਉਨਾਂ ਦੱਸਿਆ ਕਿ ਇਸ ਰੋਜ਼ਗਾਰ ਮੇਲੇ ਵਿਚ ਮੈਪਸਕੋ, ਏ ਐਂਡ ਬੀ.ਕੇ. ਸਿੰਗਲਾ, ਰਾਂਨਕਰ ਸਕਿਊਰਟੀ ਬਠਿੰਡਾ, ਡੈਲਟਰ ਹੈਮਰ ਕਟਲਰ , ਮਠਾੜੂ ਇੰਡਸਟਰੀਜ਼ ਅਤੇ ਸਕੂਟਰਏਡ ਸੈਂਟਰ ਫਰੀਦਕੋਟ ਆਦਿ ਕੰਪਨੀਆਂ ਭਾਗ ਲੈਣਗੀਆਂ।
ਉਨਾਂ ਦੱਸਿਆ ਕਿ ਇਸ ਮੇਲੇ ਵਿੱਚ ਮਸ਼ੀਨ ਓਪਰੇਟਰ, ਇਲੈਕਟ੍ਰੀਸ਼ਨ, ਸੁਪਰਵਾਈਜ਼ਰ, ਅਕਾਊਂਟੈਟ, ਓਪਰੇਸ਼ਨ ਮੈਨੇਜਰ, ਹੈਲਪਰ, ਫਿੱਟਰ, ਵੈਲਡਰ, ਟੈਕਨੀਸ਼ੀਅਨ, ਮਲਟੀਪਲ ਪ੍ਰੋਫਾਈਲ ਲਈ ਪਲੇਸਮੈਂਟ ਕੀਤੀ ਜਾਵੇਗੀ। ਉਨਾਂ ਦੱਸਿਆ ਕਿ ਇਸ ਵਿਚ ਅਨਪੜ, ਪੰਜਵੀ, ਅੱਠਵੀ, ਦੱਸਵੀ, ਬੀ.ਕਾਮ, ਪੀ.ਜੀ., ਡੀਵਾਰਮੈਸੀ ਅਤੇ ਆਈ.ਟੀ.ਆਈ ਯੋਗਤਾਵਾਂ ਵਾਲੇ ਨੌਜਵਾਨ ਭਾਗ ਲੈ ਕੇ ਆਪਣੇ ਹੁਨਰ ਮੁਤਾਬਿਕ ਰੁਜਗਾਰ ਪ੍ਰਾਪਤ ਕਰ ਸਕਦੇ ਹਨ। ਇਸ ਮੇਲੇ ਵਿੱਚ ਭਾਗ ਲੈਣ ਲਈ ਉਮੀਦਵਾਰਾਂ ਵਲੋਂ ਇੰਟਰਵਿਊ ਦੇਣ ਲਈ ਆਪਣੇ ਯੋਗਤਾਵਾਂ ਦੇ ਸਰਟੀਫਿਕੇਟ ਲੈ ਕੇ ਪਹੁੰਚਣਾ ਲਾਜਮੀ ਹੈ। ਕੈਂਪ ਵਿੱਚ ਭਾਗ ਲੈਣ ਲਈ ਨੌਜਵਾਨ ਆਪਣਾ ਨਾਮ ਭਾਰਤ ਸਰਕਾਰ ਦੀ ਐਨ ਸੀ ਐਸ ਪੋਰਟਲ ਤੇ ਵੀ ਰਜਿਸਟਰ ਕਰ ਸਕਦੇ ਹਨ। ਵਧੇਰੇ ਜਾਣਕਾਰੀ ਲਈ ਜਿਲਾ ਰੋਜਗਾਰ ਅਤੇ ਕਾਰੋਬਾਰ ਬਿਊਰੋ (ਪਹਿਲੀ ਮੰਜਿਲ, ਸੀਨੀਅਰ ਸਿਟੀਜਨ ਹੋਮ, ਰੈੱਡ ਕਰਾਸ ਬਿਲਡਿੰਗ, ਨੇੜੇ ਸੰਧੂ ਪੈਲੇਸ) ਫਰੀਦਕੋਟ ਵਿਖੇ ਵੀ ਸੰਪਰਕ ਕਰ ਸਕਦੇ ਹਨ।
Comments
Post a Comment