ਲੱਚਰ ਗੀਤ ਚਲਾਉਣ ਵਾਲੀਆਂ ਬੱਸਾਂ ਖ਼ਿਲਾਫ਼ ਟਰਾਂਸਪੋਰਟ ਵਿਭਾਗ ਕੱਸੇਗਾ ਸ਼ਿਕੰਜਾ
ਫ਼ਰੀਦਕੋਟ
ਲੱਚਰ ਗੀਤ ਚਲਾਉਣ ਵਾਲੀਆਂ ਬੱਸਾਂ ਖ਼ਿਲਾਫ਼ ਟਰਾਂਸਪੋਰਟ ਵਿਭਾਗ ਕੱਸੇਗਾ ਸ਼ਿਕੰਜਾ
ਫ਼ਰੀਦਕੋਟ, 10 ਫਰਵਰੀ (ਸਤਨਾਮ ਚੌਹਾਨ) ਸੱਕਤਰ,ਰੀਜਨਲ ਟਰਾਂਸਪੋਰਟ ਅਥਾਰਟੀ ਸ. ਹਰਦੀਪ ਸਿੰਘ ਨੇ ਕਿਹਾ ਕਿ ਟਰਾਂਸਪੋਰਟ ਵਿਭਾਗ ਬੱਸਾਂ ਵਿਚ ਲੱਚਰ ਤੇ ਉਤੇਜਕ ਗੀਤ ਚਲਾਉਣ ਵਾਲੀਆਂ ਬੱਸਾਂ ਖਿਲਾਫ਼ ਕਾਰਵਾਈ ਕਰੇਗਾ। ਅੱਜ ਇਕ ਜਾਰੀ ਬਿਆਨ 'ਚ ਉਹਨਾਂ ਕਿਹਾ ਕਿ ਪੰਜਾਬ ਸਰਕਾਰ ਨੇ ਟੂਰਿਸਟ ਬੱਸਾਂ 'ਚ ਕੋਈ ਵੀ ਲੱਚਰਤਾ,ਹਿੰਸਾ ਜਾਂ ਨਸ਼ਿਆਂ ਵਾਲਾ ਵੀਡੀਓ/ਆਡੀਓ ਤੇ ਪੂਰਨ ਪਾਬੰਦੀ ਲਗਾਈ ਹੋਈ ਹੈ। ਉਹਨਾਂ ਕਿਹਾ ਕਿ ਗੱਡੀਆਂ ਵਿਚ ਕੋਈ ਵੀ ਉੱਚੀ ਆਵਾਜ਼ ਵਾਲਾ ਮਿਊਜ਼ਿਕ ਆਡੀਓ ਜਾਂ ਵੀਡੀਓ ਸੁਰੱਖਿਅਤ ਡ੍ਰਾਈਵਿੰਗ ਵਿਚ ਵਿਘਨ ਪਾਉਂਦਾ ਹੈ। ਉਹਨਾਂ ਕਿਹਾ ਕਿ ਸਰਕਾਰ ਦੀਆਂ ਹਿਦਾਇਤਾਂ ਦੇ ਮੱਦੇਨਜ਼ਰ ਟਰਾਂਸਪੋਰਟ ਵਿਭਾਗ ਦੇ ਅਧਿਕਾਰੀਆਂ ਦਾ ਇਹ ਫ਼ਰਜ਼ ਹੈ ਕਿ ਉਹ ਇਹਨਾਂ ਹਿਦਾਇਤਾਂ ਦੀ ਪਾਲਣਾ ਯਕੀਨੀ ਬਣਾਉਣ। ਉਹਨਾਂ ਕਿਹਾ ਕਿ ਇਸ ਸਬੰਧੀ ਜੇ ਕਰ ਕਿਸੇ ਨੂੰ ਵੀ ਕੋਈ ਸ਼ਿਕਾਇਤ ਹੋਵੇ ਤਾਂ ਉਹ ਸਿੱਧਾ ਉਹਨਾਂ ਨਾਲ ਸੰਪਰਕ ਕਰ ਸਕਦਾ ਹੈ।
Comments
Post a Comment