ਪੰਜਾਬੀਆਂ ਨੂੰ ਫੌਰੀ ਸਹਾਇਤਾ ਪ੍ਰਦਾਨ ਕਰਨ ਤੇ ਉਨ੍ਹਾਂ ਦੀ ਭਲਾਈ ਲਈ ਕੁੱਝ ਵੱਡੇ ਐਲਾਣ। ਲਾੱਕਡਾਉਨ ਕਾਰਨ ਪੰਜਾਬ ਦੇ ਨਾਗਰਿਕਾਂ ਲਈ ਰਾਹਤ1. ਕਿਰਤ (Labour)- 3.2 ਲੱਖ ਉਸਾਰੀ ਕਾਮਿਆਂ ਨੂੰ 3000 ਪ੍ਰਤੀ ਵਿਅਕਤੀ ——2. ਸਥਾਨਕ ਸੰਸਥਾਵਾਂ (Local bodies)- ਪਾਣੀ ਅਤੇ ਸੀਵਰੇਜ ਦੇ ਬਿੱਲਾਂ ਦੀ ਅਦਾਇਗੀ ਇਕ ਮਹੀਨੇ ਤੋਂ ਮੁਲਤਵੀ ਕਰ ਦਿੱਤੀ ਗਈ- ਪ੍ਰਾਪਰਟੀ ਟੈਕਸ 'ਤੇ ਐਮਨੇਸਟੀ ਸਕੀਮ 31 ਮਈ ਤੱਕ ਵਧਾਈ ਗਈ——3. ਬਿਜਲੀ (Power)- ਘਰੇਲੂ, ਲਘੂ ਅਤੇ ਛੋਟੇ ਉਦਯੋਗਿਕ ਖਪਤਕਾਰਾਂ ਲਈ 20 ਮਾਰਚ ਨੂੰ ਜਾਂ ਬਾਅਦ ਵਿੱਚ ਨਿਰਧਾਰਤ ਮਿਤੀ ਦੇ ਨਾਲ 10,000 ਤੱਕ ਦੇ ਬਿੱਲਾਂ ਨੂੰ 15 ਅਪ੍ਰੈਲ ਤੱਕ ਵਧਾਇਆ ਗਿਆ। ਇਨ੍ਹਾਂ 35 ਲੱਖ ਖਪਤਕਾਰਾਂ ‘ਤੇ ਦੇਰ ਨਾਲ ਭੁਗਤਾਨ ਸਰਚਾਰਜ ਨਹੀਂ ਲੱਗੇਗਾ।——4. ਆਵਾਜਾਈ (Transport)- ਪੰਜਾਬ ਮੋਟਰ ਵਹੀਕਲ ਟੈਕਸ ਐਕਟ ਦੇ ਅਧੀਨ ਸਾਰੇ ਟੈਕਸਾਂ ਦੀ ਮਿਤੀ ਇੱਕ ਮਹੀਨੇ ਤੋਂ ਵਧਾ ਕੇ 30 ਅਪ੍ਰੈਲ 2020 ਤੱਕ ਕਰ ਦਿੱਤੀ ਗਈ ਹੈ। - ਸਟੇਜ ਅਤੇ ਕੰਟਰੈਕਟ ਕੈਰੀਜ ਵਾਹਨਾਂ ਨੂੰ ਮੋਟਰ ਵਹੀਕਲ ਟੈਕਸ ਤੋਂ 100% ਦੀ ਛੋਟ ਦਿੱਤੀ ਗਈ ——5. ਕਿਸਾਨ (Farmers)- ਮਾਰਚ ਅਤੇ ਅਪ੍ਰੈਲ, 2020 ਲਈ ਕੇਂਦਰੀ ਸਹਿਕਾਰੀ ਬੈਂਕਾਂ ਅਤੇ ਪ੍ਰਾਇਮਰੀ ਐਗਰੀਕਲਚਰ ਸਹਿਕਾਰੀ ਸੁਸਾਇਟੀਆਂ ਤੋਂ ਪ੍ਰਾਪਤ ਫਸਲੀ ਕਰਜ਼ਿਆਂ 'ਤੇ ਜ਼ੁਰਮਾਨਾ ਵਿਆਜ ਮੁਆਫ਼ ਕੀਤਾ ਗਿਆ।- ਮੌਜੂਦਾ ਹਾੜੀ ਦੀਆਂ ਫਸਲਾਂ ਦੀ ਵਸੂਲੀ ਦੀ ਮਿਆਦ 15 ਅਪ੍ਰੈਲ ਤੋਂ 15 ਜੁਲਾਈ ਤੱਕ ਵਧਾਈ ਗਈ ਹੈ। ——6.ਸਮਾਜਿਕ ਸੁਰੱਖਿਆ (Social security)- ਸਾਰੇ 24 ਲੱਖ ਲਾਭਪਾਤਰੀਆਂ ਨੂੰ ਮਾਰਚ ਮਹੀਨੇ ਲਈ 150 ਕਰੋੜ ਰੁਪਏ ਦੀ ਸਮਾਜਿਕ ਸੁਰੱਖਿਆ ਪੈਨਸ਼ਨ ਜਾਰੀ ਕੀਤੀ ਗਈ- ਲੋੜਵੰਦਾਂ ਨੂੰ ਮੁਫ਼ਤ ਭੋਜਨ, ਦਵਾਈ ਤੇ ਰਹਿਣ ਦੀ ਜਗ੍ਹਾ ਲਈ ਸਾਰੇ ਡਿਪਟੀ ਕਮਿਸ਼ਨਰਾਂ ਨੂੰ 1-1 ਕਰੋੜ ਰੁਪਏ ਦੀ ਰਾਸ਼ੀ ਦਿੱਤੀ ਗਈ ਹੈ।

Comments

Popular posts from this blog

ਮੈਡੀਕਲ ਕੈਂਪਾਂ ਦਾ ਆਯੋਜਨ ਲੋਕਾਂ ਦੇ ਵਿੱਚ ਜਾਗਰੂਕਤਾ ਪੈਦਾ ਕਰਦਾ : ਰਾਏ

ਰਾਈਸ ਮਿਲਰਜ ਐਸੋਸੀਏਸ਼ਨ ਸਰਹਿੰਦ ਵੱਲੋਂ ਮੁੱਖ ਮੰਤਰੀ ਨੂੰ ਸਨਮਾਨਿਤ ਕੀਤਾ ਗਿਆ

ਮੁੱਖ ਮੰਤਰੀ ਭਗਵੰਤ ਮਾਨ ਨੇ ਆੜਤੀਆਂ ਦੀਆਂ ਮੁਸ਼ਕਿਲਾਂ ਸੁਣੀਆਂ