ਜ਼ਿਲ੍ਹਾ ਮੈਜਿਸਟ੍ਰੇਟ ਵੱਲੋ ਕਰਫਿਊ ਦੌਰਾਨ ਦੋਧੀਆਂ ਨੂੰ ਸਵੇਰੇ 6 ਤੋ 8 ਵਜੇ ਦੇ ਨਾਲ ਨਾਲ ਸ਼ਾਮੀ ਵੀ 5:00 ਤੋ 7:00 ਵਜੇ ਤੱਕ ਦੁੱਧ ਪਾਉਣ ਦੀ ਦਿੱਤੀ ਆਗਿਆ

ਮੋਗਾ 24 ਮਾਰਚ(ਸਤਨਾਮ ਚੌਹਾਨ)

ਜ਼ਿਲ੍ਹਾ ਮੈਜਿਸਟ੍ਰੇਟ-ਕਮ-ਡਿਪਟੀ ਕਮਿਸ਼ਨਰ  ਸ੍ਰੀ ਸੰਦੀਪ ਹੰਸ ਨੇ ਕੋਵਿਡ-19 (ਕਰੋਨਾ ਵਾਈਰਸ) ਦੇ ਪ੍ਰਭਾਵ ਨੂੰ ਰੋਕਣ ਅਤੇ ਇਸਦੀ ਲੜੀ ਨੂੰ ਤੋੜਨ ਲਈ ਐਪੇਡੈਮਿਕ ਡਿਜੀਜ ਐਕਟ 1897 ਅਤੇ ਫੌਜਦਾਰੀ ਜਾਬਤਾ ਦੀ ਧਾਰਾ 144 ਤਹਿਤ ਮਿਲੇ ਅਧਿਕਾਰਾਂ ਦੀ ਵਰਤੋ ਕਰਦੇ ਹੋਏ  ਦੋਧੀਆਂ ਰਾਹੀ ਦੁੱਧ ਦੀ ਸਪਲਾਈ ਸਵੇਰੇ 6 ਵਜੇ ਤੋ 8 ਵਜੇ ਤੱਕ ਮੁਕੰਮਲ ਕਰਨ ਦੇ ਆਦੇਸ਼ ਜਾਰੀ ਕੀਤੇ ਗਏ ਹਨ ਇਸ ਤੋ ਇਲਾਵਾ ਹੁਣ ਸ਼ਾਮ 5 ਵਜੇ ਤੋ 7 ਵਰ ਤੱਕ ਵੀ ਘਰਾਂ ਵਿੱਚ ਦੁੱਧ ਪਾਉਣ ਦੀ ਆਗਿਆ ਦਿੱਤੀ ਗਈ ਹੈ ਤਾ ਕਿ ਲੋਕਾਂ ਨੁੰ ਇਸ ਕਰਫਿਊ ਦੌਰਾਨ ਕੋਈ ਵੀ ਪ੍ਰੇਸ਼ਾਨੀ ਨਾ ਹੋਵੇ। ਉਨ੍ਹਾਂ ਦੱਸਿਆ ਕਿ ਦੋਧੀਆਂ ਦੀ ਮੂਵਮੈਟ ਲਈ ਨਾਕਿਆਂ ਤੇ ਤਾਇਨਾਤ ਪੁਲਿਸ ਵਿਭਾਗ ਵੱਲੋ ਉਨ੍ਹਾਂ ਦੀ ਸ਼ਨਾਖਤ ਕਰਨ ਉਪਰੰਤ  ਸਟਿੱਕਰ ਜਾਰੀ ਕੀਤੇ ਜਾਣਗੇ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਹ ਸੁਵਿਧਾ ਕੇਵਲ ਦੁੱਧ ਪਾਉਣ ਲਈ ਹੀ ਦਿੱਤੀ ਜਾ ਰਹੀ ਹੈ।ਇਹ ਹੁਕਮ ਅਗਲੇ ਹੁਕਮਾਂ ਤੱਕ ਲਾਗੂ ਰਹਿਣਗੇ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਕੋਰੋਨਾ ਵਾਈਰਸ ਸਬੰਧੀ ਸਹਾਇਤਾ ਲਈ ਟੋਲ ਫਰੀ ਨੰਬਰ 104 ਅਤੇ ਮੁਫ਼ਤ ਐਬੂਲੈਸ ਸਰਵਿਸ ਲਈ ਟੋਲ ਫਰੀ ਨੰਬਰ 108 ਤੇ ਸੰਪਰਕ ਕੀਤਾ ਜਾ ਸਕਦਾ ਹੈ।

Comments

Popular posts from this blog

ਮੈਡੀਕਲ ਕੈਂਪਾਂ ਦਾ ਆਯੋਜਨ ਲੋਕਾਂ ਦੇ ਵਿੱਚ ਜਾਗਰੂਕਤਾ ਪੈਦਾ ਕਰਦਾ : ਰਾਏ

ਰਾਈਸ ਮਿਲਰਜ ਐਸੋਸੀਏਸ਼ਨ ਸਰਹਿੰਦ ਵੱਲੋਂ ਮੁੱਖ ਮੰਤਰੀ ਨੂੰ ਸਨਮਾਨਿਤ ਕੀਤਾ ਗਿਆ

ਮੁੱਖ ਮੰਤਰੀ ਭਗਵੰਤ ਮਾਨ ਨੇ ਆੜਤੀਆਂ ਦੀਆਂ ਮੁਸ਼ਕਿਲਾਂ ਸੁਣੀਆਂ